All Latest NewsNews FlashPunjab News

ਸਰਪੰਚੀ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਕੱਟਣ ਦੇ ਰੋਸ ਵਜੋਂ ਪਿੰਡ ਵਾਸੀਆਂ ਲਾਇਆ ਧਰਨਾ, 20 ਫਰਵਰੀ ਨੂੰ ਘੇਰਨਗੇ ਡੀਸੀ ਦਫ਼ਤਰ

 

ਪੰਜਾਬ ਨੈੱਟਵਰਕ, ਫਿਰੋਜ਼ਪੁਰ-

ਪਹਿਲਾਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਪਿੰਡ ਲਖਮੀਰ ਕੇ ਉਤਾੜ ਦੇ ਸਰਪੰਚੀ ਇਲੈਕਸ਼ਨ ਨੂੰ ਲੈ ਕੇ ਇਕ ਵਾਰ ਫਿਰ ਮਾਮਲਾ ਗਰਮਾ ਗਿਆ ਹੈ | 23 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਸਰਪੰਚੀ ਚੋਣਾਂ ਤੋਂ ਪਹਿਲਾਂ ਪਿੰਡ ਦੇ 441ਦੇ ਕਰੀਬ ਵੋਟਰਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ | ਜਿਸ ਨੂੰ ਲੈ ਕੇ ਅੱਜ ਪਿੰਡ ਦੇ ਲੋਕਾਂ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਬੀਡੀਪੀਓ ਦਫਤਰ ਮਮਦੋਟ ਵਿਖੇ ਧਰਨਾ ਦਿੱਤਾ ਗਿਆ|

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ 2018 ਵਿੱਚ ਸਿਆਸੀ ਸ਼ਹਿ ਦੇ ਚਲਦਿਆਂ 600 ਦੇ ਕਰੀਬ ਵੋਟਾਂ ਦੀ ਗਿਣਤੀ ਵਾਲੇ ਪਿੰਡ ਵਿੱਚੋਂ 441 ਵੋਟਾਂ ਕੱਟ ਦਿੱਤੀਆਂ ਗਈਆਂ | ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਹੋਏ ਪਾਰਲੀਮੈਂਟ ਅਤੇ ਵਿਧਾਨ ਸਭਾ ਚੋਣਾਂ ਅੰਦਰ ਇਹ ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ| ਸਰਪੰਚੀ ਚੋਣਾਂ ਦੌਰਾਨ ਇਹਨਾਂ ਵੋਟਰਾਂ ਦੀਆਂ ਫਿਰ ਤੋਂ ਵੋਟਾਂ ਗਾਇਬ ਕਰ ਦਿੱਤੀਆਂ ਗਈਆਂ|

ਪਿੰਡ ਵਾਸੀਆਂ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕੀਤੀ ਗਈ ਤਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਅਦਾਲਤ ਨੂੰ ਗੁਮਰਾਹ ਕੀਤਾ ਗਿਆ ਅਤੇ ਫਿਰ ਤੋਂ 23 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਵਿੱਚ ਵੀ ਪਿੰਡ ਵਾਸੀਆਂ ਦੇ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀਆਂ ਵੋਟਾਂ ਦਾ ਹੱਕ ਬਹਾਲ ਕਰਾਉਣ ਲਈ 20 ਫਰਵਰੀ ਨੂੰ ਡੀਸੀ ਦਫਤਰ ਫਿਰੋਜਪੁਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਉਹਨਾਂ ਕਿਹਾ ਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ ਅੰਦਰ ਛੋਟੇ ਜਿਹੇ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੂੰ ਆਪਣੀ ਵੋਟ ਪਾਉਣ ਤੋਂ ਹੀ ਵਾਂਝਾ ਕਰ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਨਿਰਾਸ਼ਾ ਜਨਕ ਅਤੇ ਦੁੱਖਦਾਈ ਹੈ | ਇਸ ਤਰ੍ਹਾਂ ਦੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਧਰਨ ਵਿੱਚ ਸ਼ਮੂਲਿਤ ਕਰਨ ਦੀ ਅਪੀਲ ਕੀਤੀ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸ਼ੀਤਲ ਸਿੰਘ ਸੰਦੀਪ ਸਿੰਘ ਬਲਦੇਵ ਸਿੰਘ ਪਿਸ਼ੌਰਾ ਸਿੰਘ ਰਾਜੇਸ਼ ਜਸਵਿੰਦਰ ਸਿੰਘ ਅਮਰਜੀਤ ਸਿੰਘ ਰਸ਼ਪਾਲ ਸਿੰਘ ਜਗਤਾਰ ਸਿੰਘ ਪ੍ਰਧਾਨ ਹਰਪ੍ਰੀਤ ਸਿੰਘ ਜਸਵੰਤ ਸਿੰਘ ਮੰਗਲ ਸਿੰਘ ਪਰਮਜੀਤ ਸਿੰਘ ਜਸਪਾਲ ਸਿੰਘ ਪਰਵਿੰਦਰ ਸਿੰਘ ਗੁਰਮੀਤ ਸਿੰਘ ਗੁਰਜੰਟ ਸਿੰਘ ਬਲਵਿੰਦਰ ਸਿੰਘ ਬਲਵੀਰ ਸਿੰਘ ਬਲਵਿੰਦਰ ਸਿੰਘ ਨੰਬਰਦਾਰ ਬੱਬੂ ਪ੍ਰਧਾਨ ਅਮਰਜੀਤ ਸਿੰਘ ਗੁਰਚਰਨ ਸਿੰਘ ਜਸਵੰਤ ਸਿੰਘ ਕਿੱਕਰ ਸਿੰਘ ਬਚਨ ਸਿੰਘ ਜਗੀਰ ਸਿੰਘ ਸੁਖਵਿੰਦਰ ਸਿੰਘ ਰਸਪਾਲ ਸਿੰਘ ਅਮਰਜੀਤ ਸਿੰਘ ਵਰਿੰਦਰ ਸਿੰਘ ਹਰਨਾਮ ਸਿੰਘ ਦਿਲਜੀਤ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *