All Latest NewsNews FlashPunjab News

Punjab News; ਜਨਵਰੀ ਮਹੀਨੇ ਦੀਆਂ ਤਨਖਾਹਾਂ ਜਾਰੀ ਨਾ ਹੋਣ ਤੋਂ ਅੱਕੇ ਅਧਿਆਪਕਾਂ ਨੇ ਦਿੱਤਾ DC ਬਠਿੰਡਾ ਨੂੰ ਮੰਗ ਪੱਤਰ

 

ਸਰਕਾਰ ਵੱਲੋਂ ਬਜਟ ਨਾ ਜਾਰੀ ਕਰਨ ਕਰਕੇ ਫਰਵਰੀ ਮਹੀਨੇ ਦੀਆਂ ਤਨਖਾਹਾਂ ਲਟਕਣ ਦੇ ਆਸਾਰ

ਪੰਜਾਬ ਨੈੱਟਵਰਕ, ਬਠਿੰਡਾ

ਅੱਜ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਵੱਡਾ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬਜਟ ਜਾਰੀ ਨਾ ਕਰਨ ਕਰਕੇ ਸੈਂਕੜੇ ਸਕੂਲਾਂ ਦੇ ਅਧਿਆਪਕ ਫਰਵਰੀ ਮਹੀਨਾ ਬੀਤਣ ਦੇ ਨੇੜ ਹੋਣ ਤੇ ਵੀ ਜਨਵਰੀ ਮਹੀਨੇ ਦੀਆਂ ਤਨਖਾਹਾਂ ਨੂੰ ਤਰਸੇ ਪਏ ਹਨ।

ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸੇ ਮਹੀਨੇ ਇਹਨਾਂ ਤਨਖਾਹਾਂ ਵਿੱਚੋਂ ਟੈਕਸ ਕੱਟਣਾ ਹੈ ਉੱਥੇ ਅਨੇਕਾਂ ਅਧਿਆਪਕ ਨੇ ਜਿੱਥੇ ਬੈਂਕਾਂ ਦੀਆਂ ਦੇਣਦਾਰੀਆਂ ਦੇਣੀਆਂ ਹਨ, ਘਰਾਂ ਦੇ ਖ਼ਰਚੇ ਚਲਾਉਣੇ ਹਨ , ਤਨਖ਼ਾਹਾਂ ਜਾਰੀ ਨਾ ਹੋਣ ਕਾਰਨ ਅਧਿਆਪਕਾਂ ਦੇ ਘਰਾਂ ਦੀ ਮਾਲੀ ਹਾਲਤ ਮੰਦੀ ਹੋ ਗਈ ਹੈ।

ਉਹਨਾਂ ਕਿਹਾ ਕਿ ਹਰ ਸਾਲ ਸਰਕਾਰ ਇਹਨਾਂ ਮਹੀਨਿਆਂ ਵਿੱਚ ਆ ਕੇ ਤਨਖਾਹਾਂ ਲਮਕਾ ਦਿੰਦੀ ਹੈ ਜਦ ਕਿ ਜਦੋਂ ਮੁਲਾਜ਼ਮਾਂ ਨੇ ਪੂਰਾ ਮਹੀਨਾ ਸਿਰ ਤੋੜ ਮਿਹਨਤ ਕੀਤੀ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਤਨਖਾਹਾਂ ਤੋਂ ਲਮਕਾਉਣਾ ਸਰਕਾਰ ਦੀ ਸਿਰੇ ਦੀ ਨਲਾਇਕੀ ਹੈ। ਆਗੂਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਬਜਟ ਜਾਰੀ ਨਾ ਕੀਤੇ ਤਾਂ ਮੁਲਾਜ਼ਮ ਇਸ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਇਸ ਸਮੇਂ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ ਭੋਲਾ ਤਲਵੰਡੀ ਭੁਪਿੰਦਰ ਸਿੰਘ ਮਾਈਸਰਖਾਨਾ ਬਲਕਰਨ ਸਿੰਘ ਕੋਟਸ਼ਮੀਰ ਅਸ਼ਵਨੀ ਡੱਬਵਾਲੀ , ਜਿਲ੍ਹਾ ਆਗੂ ਬਲਜਿੰਦਰ ਕੌਰ ਅਤੇ ਰਣਦੀਪ ਕੌਰ ਖਾਲਸਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਅਦਰਸ ਸਕੂਲ ਚਉਕੇ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।

ਜਿਲਾ ਪ੍ਰਸ਼ਾਸਨ ਵੱਲੋਂ 15 ਦਿਨਾਂ ਦੇ ਅੰਦਰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਦ ਕਿ ਸਮਾਂ ਉੱਪਰ ਦੀ ਲੰਘ ਚੁੱਕਿਆ ਹੈ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ।ਦੂਜੇ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ ਦੇ ਮੁੱਖ ਅਧਿਆਪਕ ਸਰਬਜੀਤ ਸਿੰਘ ਦੀ ਬਿਨਾਂ ਕਿਸੇ ਕਾਰਨ ਬਦਲੀ ਪਠਾਨਕੋਟ ਕਰਨ ਦੀ ਸਖਤ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਉਕਤ ਦੋਨੋ ਮੰਗਾਂ ਜ਼ਿਲਾ ਪ੍ਰਸ਼ਾਸਨ ਦਖਲ ਦੇ ਕੇ ਤੁਰੰਤ ਹੱਲ ਕਰੇ।

ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਜਾਰੀਕਰਨ ਅਦਰਸ਼ ਸਕੂਲ ਚਉਕੇ ਦੇ ਅਧਿਆਪਕਾਂ ਦੀਆਂ ਮੰਗਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ ਦੇ ਮੁੱਖ ਅਧਿਆਪਕ ਦੀ ਬਦਲੀ ਰੱਦ ਨਾ ਕੀਤੀ ਤਾਂ ਡੈਮੋਕਰੇਟਿਕ ਟੀਚਰ ਫਰੰਟ ਜਿਲਾ ਬਠਿੰਡਾ ਵੱਲੋਂ ਅਗਲੇ ਦਿਨੀਂ ਇਸ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸਬੰਧਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਮੌਕੇ ਤੇ ਡੀਪੀਆਈ ਸਕੈਂਡਰੀ ਨੂੰ ਫੋਨ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਲਈ ਬਜਟ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਡੀਪੀਆਈ ਵੱਲੋਂ ਭਰੋਸਾ ਦਿੱਤਾ ਕਿ ਅਗਲੇ ਦਿਨ ਹੀ ਵਿਭਾਗ ਵੱਲੋਂ ਬਜਟ ਜਾਰੀ ਕਰ ਦਿੱਤਾ ਜਾਵੇਗਾ। ਸਰਬਜੀਤ ਸਿੰਘ ਹੈਡ ਟੀਚਰ ਪਥਰਾਲਾ ਦੀ ਬਦਲੀ ਅਤੇ ਆਦਰਸ਼ ਸਕੂਲ ਚਾਓਕੇ ਦੇ ਮਾਮਲੇ ਉੱਪਰ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇਹਨਾ ਮਸਲਿਆਂ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਜਲਦ ਇਹਨਾ ਦਾ ਹੱਲ ਕਰ ਲਿਆ ਜਾਵੇਗਾ।

 

Leave a Reply

Your email address will not be published. Required fields are marked *