All Latest NewsNews FlashPunjab News

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! 10 ਟਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਸਸਪੈਂਡ

 

ਟਰੈਵਲ ਕੰਸਲਟੈਂਸੀ / ਕੋਚਿੰਗ ਆਫ਼ ਆਈਲੈਟਸ/ ਟਰੈਵਲ ਏਜੰਸੀ/ ਟਿਕਟਿੰਗ ਏਜੰਟ / ਜਨਰਲ ਸੇਲਜ਼ ਏਜੰਟਸ ਦਾ ਕੰਮ ਕਰਨ ਵਾਲੇ ਲਾਇਸੰਸ ਧਾਰਕਾਂ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਲਾਇਸੰਸ ਸਸਪੈਂਡ ਕੀਤੇ

10 ਦਿਨਾਂ ਦੇ ਅੰਦਰ-ਅੰਦਰ ਆਪਣਾ ਲਾਇਸੰਸ ਨਵੀਨ ਕਰਨ ਲਈ ਪ੍ਰਤੀਬੇਨਤੀ ਜਮ੍ਹਾ ਕਰਵਾਈ ਜਾਵੇ ਜਾਂ ਆਪਣਾ ਲਾਇਸੰਸ ਸਰੰਡਰ ਕੀਤਾ ਜਾਵੇ – ਡਾ. ਨਿਧੀ

ਪੰਜਾਬ ਨੈੱਟਵਰਕ, ਫ਼ਿਰੋਜ਼ਪੁ

ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2013 ਰਾਹੀਂ ਕੰਸਲਟੈਂਸੀ / ਕੋਚਿੰਗ ਆਫ਼ ਆਈਲੈਟਸ/ ਟਰੈਵਲ ਏਜੰਸੀ/ ਟਿਕਟਿੰਗ ਏਜੰਟ / ਜਨਰਲ ਸੇਲਜ਼ ਏਜੰਟਸ ਦਾ ਕੰਮ ਕਰਨ ਵਾਲੇ ਲਾਇਸੰਸ ਧਾਰਕਾਂ ਨੂੰ ਲਾਇਸੰਸ ਦੀ ਮਿਆਦ ਖ਼ਤਮ ਹੋਣ ਤੋਂ 02 ਮਹੀਨੇ ਪਹਿਲਾਂ-ਪਹਿਲਾਂ ਲਾਇਸੰਸ ਨਵੀਨ ਕਰਵਾਉਣ ਦੀ ਪ੍ਰਤੀਬੇਨਤੀ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਵਿਖੇ ਜਮ੍ਹਾ ਕਰਵਾਉਣ ਲਈ ਲਿਖਿਆ ਗਿਆ ਹੈ।

ਪਰੰਤੂ ਸ਼ਿਵਦੀਪ ਕੌਰ ਪਤਨੀ/ਪੁੱਤਰੀ ਚਰਨਜੀਤ ਸਿੰਘ, ਪ੍ਰਿੰਸ ਗਰੋਵਰ ਪੁੱਤਰ ਸਤਪਾਲ ਗਰੋਵਰ, ਕੁਲਦੀਪ ਸਿੰਘ ਢਿੱਲੋਂ ਪੁੱਤਰ ਮੁਕੰਦ ਸਿੰਘ, ਸ਼ਿਵਮ ਬਜਾਜ ਪੁੱਤਰ ਵਿਨੋਦ ਬਜਾਜ, ਕਰਨਬੀਰ ਸਿੰਘ ਸਿੱਧੂ ਪੁੱਤਰ ਰਘਬੀਰ ਸਿੰਘ, ਰਮੇਸ਼ ਕੁਮਾਰ ਗੋਇਲ ਪੁੱਤਰ ਮੁਕੰਦ ਲਾਲ ਗੋਇਲ, ਅਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ, ਅਵਤਾਰ ਸਿੰਘ ਪੁੱਤਰ ਦੀਦਾਰ ਸਿੰਘ, ਪ੍ਰਭਜੋਤ ਕੌਰ ਅਰੋੜਾ ਪਤਨੀ/ਪੁੱਤਰੀ ਅਮਿਤ ਕੁਮਾਰ ਅਰੋੜਾ, ਪੂਜਾ ਪਤਨੀ/ਪੁੱਤਰੀ ਸ਼ਲਿੰਦਰ ਸਿੰਘ ਲਾਇਸੰਸ ਧਾਰਕਾਂ ਵੱਲੋਂ ਲਾਇਸੰਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਲਾਇਸੰਸ ਨਵੀਨ ਕਰਵਾਉਣ ਲਈ ਇਸ ਦਫਤਰ ਵਿੱਚ ਨਾ ਤਾਂ ਕੋਈ ਪ੍ਰਤੀਬੇਨਤੀ ਦਿੱਤੀ ਗਈ ਹੈ ਨਾ ਹੀ ਲਾਇਸੰਸ ਸਰੰਡਰ ਕੀਤਾ ਗਿਆ ਹੈ।

ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 5(2) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(ਈ) ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤੇ ਜਾਂਦੇ ਹਨ।

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਨੋਟਿਸ ਜਾਰੀ ਹੋਣ ਤੋਂ 10 ਦਿਨਾ ਦੇ ਅੰਦਰ-ਅੰਦਰ ਆਪਣਾ ਲਾਇਸੰਸ ਨਵੀਨ ਕਰਨ ਲਈ ਪ੍ਰਤੀਬੇਨਤੀ ਜਮ੍ਹਾ ਕਰਵਾਈ ਜਾਵੇ ਜਾਂ ਆਪਣਾ ਲਾਇਸੰਸ ਸਰੰਡਰ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਰੱਦ ਕਰਨ ਲਈ ਇੱਕ ਤਰਫਾ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

Leave a Reply

Your email address will not be published. Required fields are marked *