DC Transfer: ਪੰਜਾਬ ਸਰਕਾਰ ਵੱਲੋਂ ਇਸ ਜ਼ਿਲ੍ਹੇ ਦੇ ਡੀਸੀ ਦਾ ਤਬਾਦਲਾ, ਪੜ੍ਹੋ ਵੇਰਵਾ
DC Transfer: ਸਾਗਰ ਸੇਤੀਆ, ਇਸ ਤੋਂ ਪਹਿਲਾਂ ਐਡਿਸ਼ਨਲ ਸੈਕਟਰੀ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਨਿਯੁਕਤ ਸਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
DC Transfer: ਪੰਜਾਬ ਸਰਕਾਰ ਦੇ ਵੱਲੋਂ ਅੱਜ 6 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਤਬਾਦਲਾ ਹੋਏ ਅਫ਼ਸਰਾਂ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਦਾ ਨਾਮ ਵੀ ਸ਼ਾਮਲ ਹੈ।
ਸੂਬਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਸਰਕਾਰ ਨੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਹੁਣ ਮੋਗਾ ਜ਼ਿਲ੍ਹੇ ਦਾ ਨਵਾਂ ਡਿਪਟੀ ਕਮਿਸ਼ਨਰ ਆਈਏਐਸ ਸਾਗਰ ਸੇਤੀਆ ਨੂੰ ਨਿਯੁਕਤ ਕੀਤਾ ਗਿਆ ਹੈ। ਸਾਗਰ ਸੇਤੀਆ, ਇਸ ਤੋਂ ਪਹਿਲਾਂ ਐਡਿਸ਼ਨਲ ਸੈਕਟਰੀ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਨਿਯੁਕਤ ਸਨ।