BREAKING: ਅਕਾਲੀ ਦਲ ਨੇ ਲੁਧਿਆਣਾ ਜ਼ਿਮਨੀ ਚੋਣ ਲੜਨ ਬਾਰੇ ਵੱਡਾ ਐਲਾਨ
ਚੀਮਾ ਨੇ ਕਿਹਾ- ਸਾਡਾ ਉਮੀਦਵਾਰ ਵਿਰੋਧੀਆਂ ਨੂੰ ਟੱਕਰ ਦੇਵੇਗਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜਨ ਨੂੰ ਲੈ ਕੇ ਅਕਾਲੀ ਦਲ ਨੇ ਵੱਡਾ ਐਲਾਨ ਕੀਤਾ ਹੈ।
ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਵਾਰ ਅਕਾਲੀ ਦਲ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜੇਗਾ।
ਉਨ੍ਹਾਂ ਕਿਹਾ ਕਿ ਹਾਲੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ, ਪਰ ਉਹ ਜਲਦੀ ਹੀ ਆਪਣਾ ਉਮੀਦਵਾਰ ਵੀ ਮੈਦਾਨ ਵਿੱਚ ਉਤਾਰਨਗੇ।
ਚੀਮਾ ਨੇ ਕਿਹਾ ਕਿ ਸਾਡਾ ਉਮੀਦਵਾਰ ਵਿਰੋਧੀਆਂ ਨੂੰ ਟੱਕਰ ਦੇਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ।
ਹਾਲਾਂਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਜੀਵ ਅਰੋੜਾ ਦੇ ਸਾਹਮਣੇ ਆਪਣੇ ਕਿਹੜੇ ਕਿਹੜੇ ਉਮੀਦਵਾਰ ਉਤਾਰਦੀ ਹੈ, ਇਹ ਦਾ ਆਉਂਦੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ, ਪਰ AAP ਲਈ ਇਹ ਚੋਣ ਬਹੁਤ ਅਹਿਮ ਹੈ।