Punjab News- ਖੂਨਦਾਨ ਕੈਂਪ ਲਾਇਆ! ਡਾਕਟਰਾਂ ਨੇ ਦਿੱਤਾ ਸੁਨੇਹਾ- ਤੁਹਾਡਾ ਕੀਤਾ ਖੂਨਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦੈ
Punjab News-
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੇ ਨਿਰਦੇਸ਼ਾਂ ਤਹਿਤ ਪਿੰਡ ਬਾਸਰਕਾ ਭੈਣੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ, ਆਸਰਾ ਵੈਲਫ਼ੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਡਾਕਟਰ ਅੰਮ੍ਰਿਤਪਾਲ ਜਗਤਪੁਰਾ ਨੇ ਖੂਨਦਾਨ ਕਰ ਕੇ ਕੀਤੀ। ਕੈਂਪ ਵਿੱਚ ਨੋਜਆਨਾਂ ਨੇ ਆਪ ਮੁਹਾਰੇ ਖੂਨਦਾਨ ਕੀਤਾ।
ਇਸ ਮੌਕੇ ਡਾਕਟਰ ਜਸਪਾਲ ਬਾਸਰਕਾ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਹਮੇਸ਼ਾ ਲੋਕ ਭਲਾਈ ਕਾਰਜਾਂ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਲੋਕ ਭਲਾਈ ਕਾਰਜਾਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਖੂਨਦਾਨ ਵਰਗੇ ਉੱਤਮ ਕਾਰਜ ਦਾ ਹਿੱਸਾ ਜ਼ਰੂਰ ਬਣੋ, ਕਿਉਂਕਿ ਤੁਹਾਡਾ ਖੂਨਦਾਨ ਕੀਤਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ।
ਆਸਰਾ ਵੈਲਫ਼ੇਅਰ ਫਾਉਂਡੇਸ਼ਨ ਦੇ ਪ੍ਰਧਾਨ ਵਿੱਕੀ ਬੱਬਰਾ ਨੇ ਕਿਹਾ ਕਿ ਇਹ ਫਾਉਂਡੇਸ਼ਨ ਦਾ 194ਵਾ ਕੈਂਪ ਹੈ ਅਤੇ ਇਹ ਸੇਵਾਵਾਂ ਹਮੇਸ਼ਾ ਚੱਲਦੀਆਂ ਰਹਿਣਗੀਆਂ। ਇਸ ਮੌਕੇ ਜੋਗਾ ਭੁੱਲਰ, ਵਰਿੰਦਰ ਢਿੱਲੋਂ,ਅਵਤਾਰ ਬਾਸਰਕਾ, ਸਿਮਰਨਜੀਤ ਸਿੰਘ,ਗੁਰਜਾਪ ਸਿੰਘ ਆਦਿ ਹਾਜ਼ਰ ਸਨ।

