Punjab News

ਕੁਆਰਟਰ ਅਲਾਟਮੈਂਟ ਲਈ ਕੀਤੀ ਜਾ ਰਹੀ ਖੱਜਲ ਖ਼ੁਆਰੀ ਤੋਂ DTF ਖਫ਼ਾ

 

ਸੰਗਰੂਰ

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕ ਦੀ ਸਰਕਾਰੀ ਕੁਆਰਟਰ ਅਲਾਟਮੈਂਟ ਲਈ ਕੀਤੀ ਜਾ ਰਹੀ ਖੱਜਲ ਖ਼ੁਆਰੀ ਵਿਰੁੱਧ ਡੈਮੋਕ੍ਰੈਟਿਕ ਟੀਚਰਜ਼ ਫਰੰਟ DTF ਜ਼ਿਲ੍ਹਾ ਸੰਗਰੂਰ ਨੇ ਨਰਾਜਗੀ ਜਤਾਈ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਦੇ ਕਾਰਕੁਨ ਮੱਖਣ ਸਿੰਘ ਐਸੋਸੀਏਟ ਅਧਿਆਪਕ ਨੂੰ ਸਰਕਾਰੀ ਕੁਆਰਟਰ ਅਲਾਟ ਕਰਾਉਣ ਲਈ ਉਹਨਾਂ ਦੀ ਜਥੇਬੰਦੀ ਲਗਭਗ ਇੱਕ ਮਹੀਨੇ ਤੋਂ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਦੇ ਦਫ਼ਤਰ ਦੇ ਚੱਕਰ ਕੱਢ ਰਹੀ ਹੈ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੈ।

ਉਕਤ ਅਧਿਕਾਰੀ ਉਪਿੰਦਰਜੀਤ ਕੌਰ ਬਰਾੜ ਦੁਆਰਾ ਅੱਜ ਚੋਣਾਂ ਦੇ ਕੰਮ ਵਿੱਚ ਰੁੱਝੇ ਹੋਣ ਦਾ ਕਹਿ ਕੇ ਜਥੇਬੰਦੀ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਹੈ। ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਦੋ ਅਧਿਆਪਕਾਂ ਨੇ ਇੱਕੋ ਸਮੇਂ ਨਵੰਬਰ 2023 ਵਿੱਚ ਕੁਆਰਟਰ ਅਲਾਟਮੈਂਟ ਦੇ ਕੇਸ ਇਸ ਦਫ਼ਤਰ ਵਿਖੇ ਦਿੱਤੇ ਸਨ। ਦੂਜੇ ਅਧਿਆਪਕ ਨੂੰ ਤਾਂ ਦਸ ਦਿਨਾਂ ਦੇ ਅੰਦਰ ਹੀ ਕੁਆਰਟਰ ਅਲਾਟ ਕਰ ਦਿੱਤਾ ਗਿਆ ਪ੍ਰੰਤੂ ਮੱਖਣ ਸਿੰਘ ਦੀ ਖੱਜਲ ਖ਼ੁਆਰੀ ਕਰਵਾਈ ਜਾ ਰਹੀ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੁਆਰਾ ਤੈਅ ਕੀਤੇ ਨਿਯਮ ਅਨੁਸਾਰ ਬੀ.ਪੀ.ਈ.ਓ. ਤੋਂ ਜ਼ਮਾਨਤੀ ਬਾਂਡ ਲਿਆ ਕੇ ਦਿੱਤਾ ਜਾਵੇ।

ਦੂਜੇ ਪਾਸੇ ਬਲਾਕ ਸੰਗਰੂਰ-1 ਦੇ ਬੀ.ਪੀ.ਈ.ਓ. ਗੁਰਮੀਤ ਸਿੰਘ ਦੁਆਰਾ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਇਹ ਜ਼ਮਾਨਤੀ ਬਾਂਡ ਦੇਣ ਦੀ ਥਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਇਹ ਬਾਂਡ ਦੇਣ ਜਾਂ ਨਾ ਦੇਣ ਦੀ ਅਗਵਾਈ ਮੰਗੀ ਹੈ ਜਿਹਨਾਂ ਨੇ ਅੱਗੇ ਇਹ ਕੇਸ ਅਗਵਾਈ ਲਈ ਮੁੱਖ ਦਫਤਰ ਮੁਹਾਲੀ ਵਿਖੇ ਭੇਜ ਦਿੱਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਨਿਯਮਾਂ ਅਨੁਸਾਰ ਹੁਕਮ ਮੰਨਣ ਦੀ ਥਾਂ ਇਸ ਕੇਸ ਨੂੰ ਬੇਲੋੜੀਆਂ ਕਾਗਜ਼ੀ ਕਰਵਾਈਆਂ ਵਿੱਚ ਪਾਉਣਾ ਦਿਖਾਉਂਦਾ ਹੈ ਕਿ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਹੁਕਮਾਂ ਜਾਂ ਨਿਯਮਾਂ ਨੂੰ ਕੁਝ ਨਹੀਂ ਸਮਝਦੇ ਅਤੇ ਨਾ ਹੀ ਡਿਪਟੀ ਕਮਿਸ਼ਨਰ ਦਾ ਦਫ਼ਤਰ ਉਹਨਾਂ ਨੂੰ ਹੁਕਮ ਮੰਨਣ ਲਈ ਪਾਬੰਦ ਕਰਦਾ ਹੈ। ਜਿਸ ਦੇ ਸਿੱਟੇ ਵਜੋਂ ਅਧਿਆਪਕਾਂ ਦੀ ਖੱਜਲ ਖੁਆਰੀ ਹੁੰਦੀ ਹੈ।

ਜਥੇਬੰਦਕ ਸਕੱਤਰ ਪਵਨ ਕੁਮਾਰ ਅਤੇ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਜਦੋਂ ਜਥੇਬੰਦੀ ਦੇ ਰਾਹੀਂ ਵੀ ਅਧਿਆਪਕ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਇਕੱਲੇ ਇਕਹਿਰੇ ਅਧਿਆਪਕ ਦੀ ਕਿੰਨੀ ਕੁ ਸੁਣਵਾਈ ਹੁੰਦੀ ਹੋਵੇਗੀ, ਇਸ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਆਗੂਆਂ ਨੇ ਅੰਤ ਵਿੱਚ ਕਿਹਾ ਕਿ ਉਹ ਇਸ ਮਸਲੇ ਵਿੱਚ ਹੁਣ ਉੱਚ ਅਧਿਕਾਰੀਆਂ ਦਾ ਰੁਖ਼ ਕਰਨਗੇ ਅਤੇ ਜੇਕਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਨੂੰ ਇਸ ਮਸਲੇ ਉੱਤੇ ਜਥੇਬੰਦਕ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ ਜਿਸ ਜਿੰਮੇਵਾਰੀ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google New s/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

Leave a Reply

Your email address will not be published. Required fields are marked *