Punjab News: ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਕਰੇ ਰੈਗੂਲਰ, ਯੂਨੀਅਨ ਨੇ ਕੀਤੀ ਮੰਗ
ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਲਿਆ ਕੇ ਰੈਗੂਲਰ ਕਰੇ ਸਰਕਾਰ :- ਆਗੂ
ਕੰਪਨੀਆਂ ਅਤੇ ਠੇਕੇਦਾਰ ਨੂੰ ਸਰਕਾਰੀ ਵਿਭਾਗਾਂ ਵਿਚੋਂ ਬਾਹਰ ਕਰੇ ਸਰਕਾਰ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੀਐਸਪੀਸੀਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ ਦੇ ਆਗੂ ਰਤਨ ਲਾਲ, ਮਹਿੰਦਰ ਕੁਮਾਰ ਰਜੇਸ਼ ਕੁਮਾਰ, ਰਾਮ ਲਾਲ, ਮਾਨ ਸਿੰਘ ਅਤੇ ਮਨਦੀਪ ਸਿੰਘ ਦੀ ਅਗਵਾਈ ਵਿਚ 21 ਮਾਰਚ ਦੀ ਖੰਨੇ ਰੈਲੀ ਦੀ ਤਿਆਰੀ ਲਈ ਰੈਲੀ ਕਰਨ ਉਪਰੰਤ ਥਰਮਲ ਕਲੋਨੀ ਵਿੱਚ ਰੋਸ ਮਾਰਚ ਕੀਤਾ ਗਿਆ।
ਆਗੂਆਂ ਨੇ ਬੋਲਦਿਆਂ ਕਿਹਾ ਸਰਕਾਰੀ ਵਿਭਾਗਾਂ ਵਿਚ ਆਉਟਸੋਰਸਡ ਅਤੇ ਇਨਲਿਸਟਮੈਂਟ ਕਾਮੇ ਪਿਛਲੇ ਲੰਮੇ ਅਰਸੇ ਤੋਂ ਨਗੂਣੀਆ ਤਨਖਾਹਾਂ ਤੇ ਸੇਵਾਵਾਂ ਨਿਭਾਅ ਰਹੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨਾਲ ਮਹਿਕਮੇ ਵਿੱਚ ਲਿਆ ਕੇ ਰੈਗੂਲਰ ਕਰਨ, ਸਰਕਾਰੀ ਅਦਾਰਿਆਂ ਵਿੱਚੋਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਬਾਹਰ ਕੱਢਣ, ਮਿਨੀਮਮ ਵੇਜ ਏਕਟ 1948 ਮੁਤਾਬਿਕ ਗੁਜਾਰੇ ਯੋਗ ਤਨਖਾਹ ਦੇਣ ਅਤੇ ਮੰਗ ਪੱਤਰ ਵਿਚ ਮੰਗਾਂ ਦਾ ਹੱਲ ਕਰਨ ਦੀ ਬਜਾਏ 27 ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ।
ਜਿਸ ਦੇ ਵਿਰੋਧ ਵਿੱਚ 21 ਮਾਰਚ ਨੂੰ ਸ਼ਹਿਰ ਖੰਨਾ ਵਿਖੇ ਮਾਹਾ ਰੈਲੀ ਪਰਵਾਰਾਂ ਸਮੇਤ ਕੀਤੀ ਜਾ ਰਹੀ ਹੈ ਇਸ ਦੀ ਤਿਆਰੀ ਲਈ ਪਰਵਾਰਾਂ ਅਤੇ ਬੱਚਿਆਂ ਦੀ ਤਿਆਰੀ ਲਈ ਘਰ ਘਰ ਜਾ ਕੇ ਤਿਆਰੀਆਂ ਕਰਵਾਈਆਂ ਜਾਣਗੀਆਂ।