ਪੰਜਾਬ ਸਰਕਾਰ ਵੱਲੋਂ DC ਦਾ ਤਬਾਦਲਾ, ਪੜ੍ਹੋ ਵੇਰਵਾ
ਰੋਹਿਤ ਗੁਪਤਾ, ਗੁਰਦਾਸਪੁਰ :
ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ 43 ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ਤਬਾਦਲਾ ਕੀਤਾ ਗਿਆ। ਇਨ੍ਹਾਂ ਤਬਾਦਲਿਆਂ ਦਾ ਸੂਚੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ (DC) ਉਮਾ ਸ਼ੰਕਰ ਗੁਪਤਾ ਆਈਏਐੱਸ ਦਾ ਵੀ ਨਾਮ ਸ਼ਾਮਲ ਹੈ।
ਉਨ੍ਹਾਂ ਨੂੰ ਹੁਣ ਡਾਇਰੈਕਟਰ-ਕਮ-ਸਪੈਸ਼ਲ ਸੈਕਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਵਿਭਾਗ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਡੀਸੀ ਉਮਾ ਸ਼ੰਕਰ ਗੁਪਤਾ ਗੁਰਦਾਸਪੁਰ ਦੇ ਡੀਸੀ ਵ੍ਜੋਂ ਆਪਣਾ ਇੱਕ ਸਾਲ ਦਾ ਕਾਰਜਕਾਲ ਵੀ ਪੂਰਾ ਨਹੀਂ ਕਰ ਸਕੇ।
ਉਨ੍ਹਾਂ ਨੇ 16 ਅਗਸਤ 2024 ਨੂੰ ਅਹੁਦਾ ਸੰਭਾਲਿਆ ਸੀ। ਡੀਸੀ ਗੁਪਤਾ ਦਾ ਜਗ੍ਹਾ ਹੁਣ ਦਲਵਿੰਦਰਜੀਤ ਸਿੰਘ ਆਈਏਐੱਸ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਨਵਾਂ ਡੀਸੀ ਲਾਇਆ ਗਿਆ ਹੈ। ਦਲਵਿੰਦਰਜੀਤ ਸਿੰਘ ਇਸ ਤੋਂ ਪਹਿਲਾਂ ਚੀਫ ਸੈਕਟਰੀ ਪੰਜਾਬ ਦੇ ਓਐੱਸਡੀ ਵਜੋਂ ਤਾਇਨਾਤ ਸਨ।