Punjab News: ਪੰਜਾਬ ‘ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
ਰੋਹਿਤ ਗੁਪਤਾ, ਗੁਰਦਾਸਪੁਰ
ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ 26 ਸਾਲਾਂ ਪਵਨਪ੍ਰੀਤ ਕੌਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਦੋਸ਼ ਹੈ ਕਿ ਦਾਜ ਦੇ ਲੋਭੀਆਂ ਦੇ ਲਾਲਚ ਦੀ ਪਵਨਪ੍ਰੀਤ ਬਲੀ ਚੜ੍ਹ ਗਈ। ਪਵਨਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੇ ਪੈਕੇ ਘਰ ਹੀ ਰਹਿ ਰਹੀ ਸੀ।
ਪਰਿਵਾਰ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪਵਨਪ੍ਰੀਤ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਦਾਜ ਨੂੰ ਲੈ ਕੇ ਪਵਨਪ੍ਰੀਤ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਅਖੀਰ ਪਵਨਪ੍ਰੀਤ ਕੌਰ ਆਪਣੇ ਪੇਕੇ ਘਰ ਰਹਿਣ ਲੱਗ ਪਈ ਅਤੇ ਇੱਥੇ ਉਸਨੇ ਸਹੁਰੇ ਪਰਿਵਾਰ ਦੁਆਰਾ ਕੀਤੇ ਜਾ ਰਹੇ ਮਾਨਸਿਕ ਤੌਰ ਤੇ ਤਸ਼ਦਦ ਨੂੰ ਨਾ ਸਹਾਰਦਿਆ ਖੁਦਕੁਸ਼ੀ ਕਰ ਲਈ।
ਪਵਨਪ੍ਰੀਤ ਕੌਰ ਨਿਜੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ। ਪਵਨਪ੍ਰੀਤ ਕੌਰ ਦੇ ਭਰਾ ਅਤੇ ਮਾਂ ਨੇ ਭੁੱਬਾਂ ਮਾਰ ਰੋਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ।