ਕਾਮਰੇਡ ਮਨਜੀਤ ਕੌਰ ਦੇ ਕਾਤਲਾਂ ਨੂੰ ਜਲਦ ਕੀਤਾ ਜਾਵੇ ਗ੍ਰਿਫਤਾਰ: ਪੰਜਾਬ ਕਿਸਾਨ ਯੂਨੀਅਨ
ਪੰਜਾਬ ਨੈੱਟਵਰਕ, ਮਾਨਸਾ –
ਕੌਮਾਂਤਰੀ ਔਰਤ ਦਿਵਸ ਮੌਕੇ ਚਿੱਟੇ ਦਿਨ ਸੀਪੀਆਈ ਦੀ ਸੂਬਾਈ ਆਗੂ ਕਾਮਰੇਡ ਮਨਜੀਤ ਕੌਰ ਦਾ ਕਤਲ ਹੋ ਜਾਣਾ, ਕੋਈ ਆਮ ਵਰਤਾਰਾ ਨਹੀਂ।
ਇੰਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਅਤੇ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਛਤਰ-ਛਾਇਆ ਹੇਠ ਜਿੱਥੇ ਪੰਜਾਬ ਅੰਦਰ ਹੋਰਨਾਂ ਮੁੱਦਿਆਂ ਤੇ ਜਨਤਾ ਵਿੱਚ ਅਰਾਜਕਤਾ ਦਾ ਮਾਹੌਲ ਫੈਲਿਆ ਹੋਇਆ ਹੈ, ਓਥੇ ਹੀ ਬੋਹਾ ਵਿਚ ਇਸ ਤਰਾਂ ਹਮਲਾਵਰਾਂ ਦੇ ਹੌਸਲੇ ਬੁਲੰਦ ਹੋਣਾ ਸਮੁੱਚੇ ਜਨਤਕ ਆਗੂਆਂ ਦੀ ਸੁਰੱਖਿਆ ਪ੍ਰਤੀ ਇੱਕ ਪ੍ਰਸ਼ਨ ਚਿੰਨ ਹੈ।
ਰੁਲਦੂ ਸਿੰਘ ਮਾਨਸਾ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਮਨਜੀਤ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਕੀਤਾ ਜਾਵੇ।