ਵੱਡੀ ਖ਼ਬਰ: ਨਿਹੰਗ ਮਾਨ ਸਿੰਘ ਸਮੇਤ 6 ਵਿਅਕਤੀਆਂ ਨੂੰ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ

All Latest NewsNews FlashPunjab News

 

ਮੋਹਾਲੀ

ਐਨਆਈਏ ਦੀ ਮੋਹਾਲੀ ਸਪੈਸ਼ਲ ਕੋਰਟ ਨੇ ਦੇਸ਼-ਧ੍ਰੋਹ , ਗੋਲਾ-ਬਾਰੂਦ, ਅਸਲਾ ਅਤੇ ਜਾਅਲੀ ਕਰੰਸੀ ਨਾਲ ਜੁੜੇ ਦੋ ਕੇਸਾਂ ਵਿੱਚ ਵਿੱਚ ਆਪਣਾ ਫ਼ੈਸਲਾ ਸੁਣਾਇਆ ਹੈ। ਨਿਹੰਗ ਮਾਨ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਤਿੰਨ ਹੋਰ ਨੌਜਵਾਨਾਂ ਨੂੰ 10-10 ਸਾਲ ਦੀ ਸਜ਼ਾ ਦਿੱਤੀ ਗਈ ਹੈ। ਇਹ ਫ਼ੈਸਲਾ ਸਪੈਸ਼ਲ ਜੱਜ ਮਨਜੋਤ ਕੌਰ ਦੀ ਅਦਾਲਤ ਵੱਲੋਂ ਸੁਣਾਇਆ ਗਿਆ।

ਬਾਬੂਸ਼ਾਹੀ ਦੀ ਖ਼ਬਰ ਅਨੁਸਾਰ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਸ 22 ਨਵੰਬਰ 2019 ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਦਰਜ ਕੀਤੀ ਗਈ ਐਫਆਈਆਰ ਤੋਂ ਸ਼ੁਰੂ ਹੋਇਆ ਸੀ। ਇਸ ਮਾਮਲੇ ਵਿੱਚ ਮਾਨ ਸਿੰਘ ਨਿਹੰਗ ਅਤੇ ਆਕਾਸ਼ਦੀਪ ਸਿੰਘ ਸਮੇਤ ਹੋਰਨਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਅਸਲਾ, ਬਾਰੂਦ ਅਤੇ ਜਾਅਲੀ ਕਰੰਸੀ ਦੀ ਸਪਲਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ।

ਜਾਂਚ ਦੌਰਾਨ ਚੋਲ੍ਹਾ ਸਾਹਿਬ ਬਿੱਲਿਆਂ ਵਾਲੀ ਪੁਲ ‘ਤੇ ਨਾਕੇ ਦੌਰਾਨ ਚਾਰ ਵਿਅਕਤੀਆਂ – ਆਕਾਸ਼ਦੀਪ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਬਲਵੀਰ ਸਿੰਘ ਅਤੇ ਬਾਬਾ ਹਰਭਜਨ ਸਿੰਘ – ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਇੱਕ ਚੋਰੀ ਦੀ ਗੱਡੀ, ਏਕੇ-47, ਪੰਜ ਰਾਈਫਲਾਂ, ਪੰਜ ਪਿਸਤੌਲ, 10 ਲੱਖ ਦੀ ਜਾਅਲੀ ਕਰੰਸੀ ਅਤੇ ਨੌਂ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।

ਇਸ ਤੋਂ ਬਾਅਦ, ਮਾਨ ਸਿੰਘ ਨਿਹੰਗ ਨੂੰ ਜੇਲ੍ਹ ਤੋਂ ਰਿਮਾਂਡ ‘ਤੇ ਲਿਆ ਗਿਆ ਅਤੇ ਗੁਰਦੇਵ ਸਿੰਘ ਝੱਜਾ ਸਮੇਤ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਬਾਅਦ ਵਿੱਚ ਤਿੰਨ ਹੋਰ ਨੌਜਵਾਨ – ਸਾਜਨਪ੍ਰੀਤ ਸਿੰਘ, ਰਮਨਦੀਪ ਸਿੰਘ ਅਤੇ ਸ਼ੁਭਦੀਪ ਸਿੰਘ – ਨੂੰ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ। ਜਾਂਚ ਐਨਆਈਏ ਨੇ ਸੰਭਾਲੀ ਅਤੇ ਇਸ ਨੂੰ 1 ਅਕਤੂਬਰ 2019 ਨੂੰ ਸਪੈਸ਼ਲ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ।

10 ਮਾਰਚ 2025 ਨੂੰ, ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਐਨਆਈਏ ਸਪੈਸ਼ਲ ਕੋਰਟ ਨੇ ਇਸ ਕੇਸ ਵਿੱਚ ਸਖ਼ਤ ਫ਼ੈਸਲਾ ਸੁਣਾਇਆ। ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ, ਮਾਨ ਸਿੰਘ ਨਿਹੰਗ ਅਤੇ ਗੁਰਦੇਵ ਸਿੰਘ ਨੂੰ ਆਈਪੀਸੀ ਦੀਆਂ ਧਾਰਾਵਾਂ 121ਏ, 122, ਯੂਏਪੀਏ, ਆਰਮਜ਼ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਅਧੀਨ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇਸ ਦੇ ਨਾਲ ਹੀ, ਰਮਨਦੀਪ ਸਿੰਘ, ਸਾਜਨਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ 10-10 ਸਾਲ ਦੀ ਕੈਦ ਸੁਣਾਈ ਗਈ।

ਇਹ ਕੇਸ ਡਰੋਨ ਰਾਹੀਂ ਪਾਕਿਸਤਾਨ ਤੋਂ ਸਰਹੱਦ ਪਾਰ ਹਥਿਆਰ ਅਤੇ ਗੋਲਾ-ਬਾਰੂਦ ਮੰਗਵਾਉਣ ਦੀ ਸਾਜ਼ਿਸ਼ ਨਾਲ ਜੁੜਿਆ ਸੀ। ਇਸ ਫ਼ੈਸਲੇ ਨਾਲ ਨਾ ਸਿਰਫ਼ ਦੋਸ਼ੀਆਂ ਨੂੰ ਸਜ਼ਾ ਮਿਲੀ, ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲਾਹੇਵੰਦ ਗਤੀਵਿਧੀਆਂ ਤੋਂ ਬਚਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।

 

Media PBN Staff

Media PBN Staff

Leave a Reply

Your email address will not be published. Required fields are marked *