All Latest NewsGeneralNews FlashPunjab NewsTOP STORIES

ਰਾਹਤ ਦੀ ਖ਼ਬਰ: ਪੰਜਾਬ ‘ਚ ਕੱਲ੍ਹ ਤੇ ਪਰਸੋਂ ਪੈ ਸਕਦੀ ਬਾਰਿਸ਼

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਰਾਹਤ ਦੀ ਖ਼ਬਰ: ਪੰਜਾਬ ਦੇ ਲੋਕਾਂ ਲਈ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਪੰਜਾਬ ਵਿਚ ਕੱਲ੍ਹ ਤੇ ਪਰਸੋਂ ਬਾਰਿਸ਼ ਪੈ ਸਕਦੀ ਹੈ।

ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਹੈ ਕਿ, ਤੇਜ਼ ਹਵਾਵਾਂ ਦੇ ਨਾਲ ਨਾਲ ਗਰਜ਼ ਤੇ ਬਿਜਲੀ ਵੀ ਚਮਕ ਸਕਦੀ ਹੈ।

ਦੱਸ ਦਈਏ ਕਿ, ਸੂਬੇ ਦੇ ਲੋਕ ਇਸ ਵੇਲੇ ਗਰਮੀ ਦੀ ਲਪੇਟ ਵਿਚ ਹਨ। ਪੰਜਾਬ ਸਮੇਤ ਉੱਤਰ ਭਾਰਤ ਵਿਚ ਕਈ ਲੋਕਾਂ ਦੀਆਂ ਗਰਮੀ ਦੇ ਕਾਰਨ ਜਾਨਾਂ ਜਾ ਚੁੱਕੀਆਂ ਹਨ।

ਇਸੇ ਵਿਚਾਲੇ ਮੌਸਮ ਵਿਭਾਗ ਦੁਆਰਾ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਦੇਣ ਦੀ ਗੱਲ ਕਹੀ ਹੈ।

 

Image

 

Leave a Reply

Your email address will not be published. Required fields are marked *