Death due to heat: ਪੰਜਾਬ ‘ਚ ਭਿਆਨਕ ਗਰਮੀ ਕਾਰਨ ਵਿਅਕਤੀ ਦੀ ਮੌਤ

General NewsNews FlashPolitics/ OpinionPunjab NewsTOP STORIES

 

ਪੰਜਾਬ ਨੈੱਟਵਰਕ, ਮੋਹਾਲੀ

Death due to heat: ਸੋਮਵਾਰ ਨੂੰ ਮੋਹਾਲੀ ‘ਚ ਭਿਆਨਕ ਗਰਮੀ ‘ਚ ਕੁਰਸੀ ‘ਤੇ ਬੈਠੇ ਇਕ 35 ਤੋਂ 40 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਛਾਣ ਰਾਜ ਬਹਾਦਰ ਵਜੋਂ ਹੋਈ ਹੈ, ਜੋ ਕਿ ਨੇਪਾਲ ਦਾ ਰਹਿਣ ਵਾਲਾ ਸੀ। ਉਹ ਫੇਜ਼-5 ਸਥਿਤ ਪੀਜੀ ਵਿੱਚ ਕੁੱਕ ਸੀ।

ਸੋਮਵਾਰ ਦੁਪਹਿਰ ਕਰੀਬ 3 ਵਜੇ ਉਹ ਜੂਸ ਵਿਕਰੇਤਾ ਦੇ ਸਟਾਲ ਕੋਲ ਕੁਰਸੀ ‘ਤੇ ਬੈਠ ਗਿਆ ਅਤੇ ਕਾਫੀ ਦੇਰ ਤੱਕ ਕੋਈ ਹਿਲਜੁਲ ਨਾ ਹੋਣ ‘ਤੇ ਦੁਕਾਨਦਾਰ ਨੇ ਉਸਨੂੰ ਹਿਲਾਇਆ। ਜਦੋਂ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।

ਪੀਸੀਆਰ ਮੁਲਾਜ਼ਮਾਂ ਨੇ ਆ ਕੇ ਉਸਨੂੰ ਸਿਵਲ ਹਸਪਤਾਲ ਫੇਜ਼-6 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ ਉਸ ਦੀ ਮੌਤ ਗਰਮੀ ਕਾਰਨ ਹੋਈ ਹੈ।

 

Media PBN Staff

Media PBN Staff

Leave a Reply

Your email address will not be published. Required fields are marked *