All Latest NewsNews FlashPunjab News

ਪੰਚਾਇਤੀ ਚੋਣਾਂ! ਅਸਲਾ ਛੇਤੀ ਕਰਾਓ ਜਮ੍ਹਾ, ਨਹੀਂ ਤਾਂ….

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਡਿਪਟੀ ਕਮਿਸ਼ਨਰ-ਕਮ-ਜਿਲਾ ਮਜਿਸਟਰੇਟ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਆ ਰਹੀਆਂ ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਜ਼ਿਲੇ ਦੇ ਸਾਰੇ ਲਾਇਸੈਂਸੀ ਅਸਲਾ ਧਾਰਕ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਆਪਣਾ ਅਸਲਾ ਪੁਲਿਸ ਥਾਣੇ ਜਾਂ ਅਸਲਾ ਡੀਲਰ ਕੋਲ 29 ਸਤੰਬਰ 2024 ਤੱਕ ਜਮਾ ਕਰਵਾਉਣ।

ਉਹਨਾਂ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਕਿ ਰਜ ਚੋਣ ਕਮਿਸ਼ਨ, ਪੰਜਾਬ ਵੱਲੋਂ ਆਮ ਪੰਚਾਇਤੀ ਚੋਣਾਂ, 2024 ਦੇ ਮਦੇਜਨਰ ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਕਰਦੇ ਹੋਏ ਚੋਣਾਂ ਦਾ ਸਡਿਊਲ ਜਾਰੀ ਕੀਤਾ ਗਿਆ ਹੈ।

ਜਿਸਦੇ ਤਹਿਤ ਪੰਜਾਬ ਭਰ ਵਿੱਚ ਪੰਚਾਇਤ ਚੋਣਾਂ 15 ਅਕਤੂਬਰ 2024 ਨੂੰ ਹੋਣੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ, ਲੋਕ ਹਿੱਤ, ਸ਼ਾਂਤੀ ਬਣਾਈ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁਚੱਜੇ/ਸ਼ਾਤਮਈ ਢੰਗ ਨਾਲ ਨੇਪੜੇ ਚਾੜ੍ਹਣ ਲਈ ਜਿਲ੍ਹਾ ਵਿੱਚ ਅਸਲਾ ਧਾਰਕਾਂ ਪਾਸੋਂ ਉਹਨਾਂ ਦੇ ਅਸਲੇ ਨੂੰ ਜਮ੍ਹਾਂ ਕਰਵਾਉਣਾ ਅਤੀ ਜਰੂਰੀ ਹੈ ਤਾਂ ਜੇ ਕਿਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਉਕਤ ਹਵਾਲੇ ਵਿੱਚ ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਨੇ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਹੁਕਮ ਜਾਰੀ ਕੀਤਾ ਹੈ ਕਿ ਜਿਲ੍ਹਾ ਅੰਮ੍ਰਿਤਸਰ ਦੇ ਲਾਇਸੰਸੀ ਅਸਲਾ-ਧਾਰਕ ਆਪਣਾ ਅਸਲਾ ਲੋਕਲ ਪੁਲਿਸ ਥਾਣੇ ਵਿੱਚ ਜਾਂ ਲਾਇਸੰਸੀ ਅਸਲਾ ਡੀਲਰਾਂ ਪਾਸ 29 ਸਤੰਬਰ 2024 ਨੂੰ ਸ਼ਾਮ 5:00 ਵਜੇ ਤੱਕ ਹਰ ਹਾਲਤ ਵਿੱਚ ਜਮ੍ਹਾ ਕਰਵਾਉਣਗੇ।

ਇਹ ਹੁਕਮ ਅੱਜ ਮਿਤੀ 25/09/2024 ਤੋਂ ਲੈ ਕੇ ਆਦਰਸ ਚੋਣ ਜਾਬਤਾ ਖਤਮ ਹੋਣ ਤੱਕ ਲਾਗੂ ਰਹੇਗਾ।

 

Leave a Reply

Your email address will not be published. Required fields are marked *