Punjab News: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੋਈ ਲੱਖਾਂ ਰੁਪਏ ਦੀ ਚੋਰੀ
ਸਮਰਾਲਾ –
ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਜਿਸ ਦੇ ਚਲਦੇ ਸਾਰੇ ਹੀ ਸਕੂਲ ਬੰਦ ਹਨ। ਬੀਤੀ ਰਾਤ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਚੋਰ ਜਿੰਦੇ ਤੋੜ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ ਦੀਆਂ ਕਈ ਚੀਜ਼ਾਂ ਨੂੰ ਲੈ ਫਰਾਰ ਹੋ ਗਏ ਜਿਸ ਵਿੱਚ CCTV ਕੈਮਰਿਆਂ ਦਾ ਇੱਕ ਡੀਵੀਆਰ, ਫ੍ਰਿਜ ਦਾ ਕੰਪਰੈਸ਼ਰ ਮੋਟਰ, ਦੋ ਐਲ ਈਡੀ, ਇੱਕ ਸਾਊਂਡ ਸਿਸਟਮ ਅਤੇ ਲਿਸਨਿੰਗ ਲੈਬ ਦਾ ਸਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ।
ਅੱਜ ਸਵੇਰੇ ਜਦੋਂ ਸਕੂਲ ਦੇ ਸੇਵਾਦਾਰ ਨੇ ਸਕੂਲ ਦੇ ਵਿੱਚ ਲੱਗੇ ਹੋਏ ਪੌਦਿਆਂ ਨੂੰ ਪਾਣੀ ਦੇਣ ਲਈ ਸਕੂਲ ਵਿੱਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਸਕੂਲ ਦੇ ਗੇਟ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰ ਸਕੂਲ ਦੇ ਕਮਰਿਆਂ ਦੇ ਦਰਵਾਜੇ ਤੋੜ ਕੇ ਅੰਦਰੋਂ ਸਮਾਨ ਗਾਇਬ ਸੀ ਉਸ ਨੇ ਤੁਰੰਤ ਈਟੀਟੀ ਅਧਿਆਪਕ ਸੰਜੀਵ ਕੁਮਾਰ ਨੂੰ ਸੂਚਿਤ ਕੀਤਾ।
ਅਧਿਆਪਕ ਸੰਜੀਵ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਅਤੇ ਪੁਲਿਸ ਨੂੰ ਦਿੱਤੀ।