ਸਿੱਖਿਆ ਵਿਭਾਗ ਦੇ ਨਵੇਂ ਫ਼ਰਮਾਨ ਨੇ ਨਿਰਾਸ਼ ਕੀਤੇ ਪ੍ਰਾਇਮਰੀ ਅਧਿਆਪਕ!
ਪਹਿਲੀ ਜਮਾਤ ਤੋਂ ਚੌਥੀ ਜਮਾਤ ਦੇ ਚੱਲ ਰਹੇ ਮੁਲਾਂਕਣ ਦਾ ਮਾਮਲਾ! ਸਕੂਲ ਮੁਖੀਆਂ ਵੱਲੋਂ ਹਜ਼ਾਰਾਂ ਰੁਪਏ ਖ਼ਰਚ ਕੇ ਪ੍ਰਿੰਟ ਕਰਾਏ ਪੇਪਰਾਂ ਲਈ ਜ਼ਿੰਮੇਵਾਰ ਕੌਣ? ਨਵੇਂ ਪੇਪਰਾਂ ਲਈ ਸਮਾਂ ਤੇ ਪੈਸਾ ਕਿੱਥੋਂ ਆਵੇਗਾ?
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਨੇ ਕਿਹਾ – ਵਿਭਾਗ ਆਪਣੇ ਆਦੇਸ਼ ਤੁਰੰਤ ਵਾਪਿਸ ਲਵੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਪਹਿਲੀ ਜਮਾਤ ਤੋ ਚੌਥੀ ਜਮਾਤ ਦੇ 21 ਮਾਰਚ ਤੱਕ ਚੱਲਣ ਵਾਲੇ ਮੁਲਾਂਕਣ ਬਾਰੇ ਡਾਇਰੈਕਟਰ ਦਫ਼ਤਰ ਐਸ ਸੀ ਈ ਆਰ ਟੀ ਦੇ ਨਵੇਂ ਹੁਕਮਾਂ ਤਹਿਤ ਪਹਿਲਾਂ ਹਜ਼ਾਰਾਂ ਰੁਪਏ ਖ਼ਰਚ ਕਰਕੇ ਅਧਿਆਪਕ ਵਰਗ ਵੱਲੋਂ ਤਿਆਰ ਕਰਾਏ ਪੇਪਰਾਂ ਦੀ ਜਗਾ ਚੱਲਦੇ ਪੇਪਰਾਂ ਚ ਹੁਣ ਨਵੇਂ ਪੇਪਰ ਸੈੱਟ ਕਰਕੇ ਪੇਪਰ ਲੈਣ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦਫ਼ਤਰ ਅਤੇ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਰਕੇ ਅਤੇ ਆਪਣੀ ਗਲਤੀਆਂ ਨੂੰ ਛੁਪਾਉਣ ਲਈ ਅਧਿਆਪਕ ਵਰਗ ਨੂੰ ਅੱਜ ਨਵੇਂ ਹੁਕਮ ਭੇਜ ਕੇ ਪੰਜਾਬ ਭਰ ਦੇ ਅਧਿਆਪਕ ਵਰਗ ਲਗਾਤਾਰ ਨਿਰਾਸ਼ ਹੋ ਰਿਹਾ ਹੈ , ਨਿੱਤ ਨਵੇਂ ਫੁਰਮਾਨਾਂ ਨੇ ਅਧਿਆਪਕ ਵਰਗ ਨੂੰ ਵੱਡੀ ਮਾਨਸਿਕ ਪੀੜਾ ਦਿੱਤੀ ਹੋਈ ਹੈ।
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਡਾਰਿਰੈਕਟਰ ਐਸ ਸੀ ਈ ਆਰ ਟੀ ਦਫ਼ਤਰ ਵੱਲੋਂ ਪਹਿਲਾਂ ਭੇਜੇ ਗਏ ਸਾਰੇ ਪੇਪਰ ਜਦੋ ਕਿ ਅਧਿਆਪਕਾਂ ਵੱਲੋਂ ਹਜ਼ਾਰਾਂ ਰੁਪਏ ਖ਼ਰਚ ਕੇ ਤਿਆਰ ਕਰਾਕੇ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਹੁਣ ਨਵੇਂ ਫ਼ਰਮਾਨ ਜਾਰੀ ਕਰਕੇ ਨਵੇਂ ਪੇਪਰ ਸਕੂਲ ਪੱਧਰ ਤੇ ਤਿਆਰ ਕਰਨ ਲਈ ਕਿਹੜਾ ਸਮਾ ਹੈ ਅਤੇ ਪਹਿਲੇ ਖ਼ਰਚ ਕੀਤੇ ਪੈਸਿਆਂ ਦਾ ਜ਼ਿੰਮੇਵਾਰ ਕੌਣ ਹੈ ।
ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਪਹਿਲਾਂ ਹੀ ਪਾਰਦਰਸ਼ਤਾ ਨੂੰ ਧਿਆਨ ਚ ਰੱਖ ਕੇ ਪੇਪਰ ਤਨਦੇਹੀ ਨਾਲ ਲੈ ਰਿਹਾ ਹੈ ਤਾਂ ਜਦੋ ਕਿ ਇਸ ਮਹੀਨੇ ਪੇਪਰਾਂ ਦੇ ਨਾਲ ਨਾਲ ਸਕੂਲ ਗ੍ਰਾਂਟਾਂ ਖ਼ਰਚ ਕਰਨ ਤੇ ਹੋਰ ਕਈ ਤਰਾਂ ਦੇ ਕੰਮਾਂ ਲਈ ਬਹੁਤ ਮਾਨਸਿਕ ਦਬਾਅ ਹੇਠ ਕੰਮ ਕਰ ਰਿਹਾ ਹੈ ਤਾਂ 21 ਮਾਰਚ ਤੱਕ ਚੱਲਣ ਵਾਲੇ ਇਹ ਪਹਿਲੀ ਤੋ ਚੌਥੀ ਜਮਾਤ ਤੱਕ ਦੇ ਪੇਪਰਾਂ ਵਿੱਚ ਇਹ ਨਵੇਂ ਹੁਕਮ ਤਰਕ ਸੰਗਤ ਨਹੀਂ ਹਨ। ਕੀ ਪੀ ਸੀ ਐਸ ਅਧਿਕਾਰੀ ਸਿੱਖਿਆ ਤੇ ਬੱਚਿਆਂ ਨਾਲ ਇਨਸਾਫ਼ ਕਰ ਸਕਣਗੇ ?
ਅਜਿਹੇ ਫੁਰਮਾਨਾ ਨੂੰ ਵਿਭਾਗ ਤੁਰੰਤ ਵਾਪਿਸ ਲਵੇ ਤਾਂ ਜੋ ਪ੍ਰੀਖਿਆਵਾ ਪਹਿਲਾਂ ਹਜ਼ਾਰਾਂ ਰੁਪਏ ਖ਼ਰਚ ਕਰਕੇ ਤਿਆਰ ਹੋਏ ਪੇਪਰ ਨਿਰਵਿਘਨ ਚੱਲ ਸਕਣ ਤੇ ਜੇਕਰ ਵਿਭਾਗ ਆਪਣੀ ਗ਼ਲਤੀ ਛੁਪਾਉਣਾ ਚਾਹੁੰਦਾ ਹੈ ਤਾਂ ਕੱਲ ਤੋ ਵਿਭਾਗ ਛਪੇ ਪੇਪਰ ਆਪ ਸਕੂਲਾਂ ਚ ਭੇਜ ਦੇਵੇ ਤਾਂ ਹੀ ਨਵੇਂ ਪੇਪਰਾਂ ਨਾਲ ਪ੍ਰੀਖਿਆ ਲੈਣੀ ਸੰਭਵ ਹੋ ਸਕਦੀ ਹੈ । ਯੂਨੀਅਨ ਆਗੂਆਂ ਨੇ ਕਿਹਾ ਕਿ ਸਟੇਟ ਵੱਲੋਂ ਪੂਰਨ ਜ਼ਿੰਮੇਵਾਰੀ ਦਾ ਖ਼ਿਆਲ ਰੱਖ ਕੇ ਇੱਦਾਂ ਦੇ ਨਿੱਤ ਫੁਰਮਾਨਾ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਅਜਿਹੇ ਕੰਮਾਂ ਤੋ ਅੱਕ ਥੱਕ ਚੁੱਕੇ ਹਨ । ਵਿਭਾਗ ਆਪਣੇ ਆਦੇਸ਼ ਵਾਪਿਸ ਲਵੇ ਤੇ ਪ੍ਰੀਖਿਆ ਨਿਰਵਿਘਨ ਚੱਲਣ ਦੇਵੇ।
ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅੰਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿੰਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀ ਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫ਼ਾਜ਼ਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਤੇ ਹੋਰ ਆਗੂ ਐਲੀਮੈਂਟਰੀ ਟੀਚਰਜ਼ ਯੂਨੀਅਨ ਈ ਟੀ ਯੂ ਪੰਜਾਬ ਆਦਿ ਹਾਜ਼ਰ ਸਨ।