Weather Alert: ਪੰਜਾਬ ਦੇ 9 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ, ਪੜ੍ਹੋ ਪੂਰੀ ਖ਼ਬਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
Weather Alert: ਮੌਸਮ ਵਿਭਾਗ ਦੇ ਵਲੋਂ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਦੇ ਮੁਤਾਬਿਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸਿਆਰਪੁਰ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੋਹਾਲੀ ਵਿਚ ਅੱਜ ਮੀਂਹ ਪੈ ਸਕਦਾ ਹੈ।
ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਕੇਰਲ , ਪੱਛਮੀ ਬੰਗਾਲ, ਨਾਗਾਲੈਂਡ ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਉੜੀਸਾ ਆਦਿ ਰਾਜਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਉੱਤਰ ਪ੍ਰਦੇਸ਼ ‘ਚ ਮਾਨਸੂਨ 3 ਦਿਨਾਂ ਤੱਕ ਮੱਠਾ ਪੈ ਸਕਦਾ ਹੈ ਪਰ 20 ਜੁਲਾਈ ਤੋਂ ਮੌਸਮ ਫਿਰ ਤੋਂ ਬਦਲ ਜਾਵੇਗਾ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅਗਲੇ 4 ਦਿਨਾਂ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਦਿੱਤਾ ਹੈ। ਨਾਲ ਹੀ, ਲੋਕਾਂ ਨੂੰ ਲੈਂਡ ਸਲਾਈਡ ਵਾਲੇ ਖੇਤਰਾਂ ਅਤੇ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਫਿਲਹਾਲ ਹਿਮਾਚਲ ‘ਚ ਭਾਰੀ ਮੀਂਹ ਕਾਰਨ ਮਨਾਲੀ, ਕੁੱਲੂ, ਕਾਂਗੜਾ, ਧਰਮਸ਼ਾਲਾ ਸਮੇਤ ਕਈ ਜ਼ਿਲਿਆਂ ‘ਚ ਸਥਿਤੀ ਖਰਾਬ ਹੈ। ਉਤਰਾਖੰਡ ‘ਚ ਵੀ ਜ਼ਮੀਨ ਖਿਸਕਣ ਕਾਰਨ ਕਈ ਥਾਵਾਂ ‘ਤੇ ਨੈਸ਼ਨਲ ਹਾਈਵੇਅ ਬੰਦ ਹੈ। ਇਸ ਲਈ ਸਰਕਾਰ ਨੇ ਚਾਰਧਾਮ ਯਾਤਰਾ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਬਰਸਾਤ ਹੋਣ ਦੀ ਸੂਰਤ ਵਿੱਚ ਸ਼ਰਧਾਲੂ ਜਿੱਥੇ ਹਨ ਉੱਥੇ ਹੀ ਰੁਕਣ।
ਦੂਜੇ ਪਾਸੇ, ਅਸਾਮ ਦੇ ਸਾਰੇ ਜ਼ਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ 20 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਚੱਕਰਵਾਤ ਚੇਤਾਵਨੀ ਕੇਂਦਰ, ਵਿਸ਼ਾਖਾਪਟਨਮ ਦੇ ਸ਼੍ਰੀਨਿਵਾਸ ਐਮਡੀ ਦੇ ਅਨੁਸਾਰ, 19 ਜੁਲਾਈ ਨੂੰ ਬੰਗਾਲ ਦੀ ਖਾੜੀ ਵਿੱਚ ਇੱਕ ਘੱਟ ਦਬਾਅ ਵਾਲਾ ਚੱਕਰਵਾਤ ਬਣ ਰਿਹਾ ਹੈ।
ਅਜਿਹੇ ‘ਚ ਅਗਲੇ 5 ਦਿਨਾਂ ਤੱਕ ਅਸਾਮ, ਕਰਨਾਟਕ, ਕੇਰਲ, ਲਕਸ਼ਦੀਪ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ ‘ਚ ਮੌਸਮ ਬਹੁਤ ਖਰਾਬ ਰਹੇਗਾ। ਗਰਜਾਂ ਦੀ ਸੰਭਾਵਨਾ ਹੈ ਅਤੇ ਭਾਰੀ ਬਾਰਸ਼ ਲਈ ਰੈੱਡ ਅਲਰਟ ਹੋਵੇਗਾ।
ਕਰਨਾਟਕ, ਸੌਰਾਸ਼ਟਰ, ਕੱਛ, ਕੋਂਕਣ, ਗੋਆ ਵਿੱਚ 20 ਜੁਲਾਈ ਤੱਕ ਬੱਦਲ ਛਾਏ ਰਹਿਣਗੇ। ਨੇਪਾਲ ਸੀਮਾ ਤੋਂ ਲੰਘਣ ਵਾਲੇ ਭਾਰਤੀ ਨਦੀਆਂ ‘ਚ ਤੇਜ਼ੀ ਹੈ, ਜਿਸ ਕਾਰਨ ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ ਹੈ।