ਵੱਡੀ ਖ਼ਬਰ: ਦੇਸ਼ ਭਰ ਦੀਆਂ ਏਅਰਲਾਈਨਾਂ ਨੂੰ ਮੋਦੀ ਸਰਕਾਰ ਦਾ ਸਖ਼ਤ ਹੁਕਮ, ਕਿਹਾ- ਜੇ ਕਿਰਾਇਆ ਜਿਆਦਾ ਵਸੂਲਿਆਂ ਤਾਂ….
ਚੰਡੀਗੜ੍ਹ, 6 ਦਸੰਬਰ 2025 (Media PBN) –
ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਵਿੱਚ ਵਿਘਨ ਦਾ ਫਾਇਦਾ ਹੋਰ ਏਅਰਲਾਈਨਾਂ ਚੁੱਕ ਰਹੀਆਂ ਸਨ। ਇਸ ਵਿਘਨ ਕਾਰਨ ਹਜ਼ਾਰਾਂ ਯਾਤਰੀ ਕਈ ਦਿਨਾਂ ਤੋਂ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ।
ਨਤੀਜੇ ਵਜੋਂ, ਹੋਰ ਏਅਰਲਾਈਨਾਂ ਮਨਮਾਨੇ ਕਿਰਾਏ ਵਿੱਚ ਵਾਧਾ ਕਰ ਰਹੀਆਂ ਹਨ। ਕਈ ਏਅਰਲਾਈਨਾਂ ਨੇ ਕਿਰਾਏ ਵਿੱਚ ਦੋ ਤੋਂ ਤਿੰਨ ਗੁਣਾ ਵਾਧਾ ਕੀਤਾ ਹੈ। ਹੁਣ ਸਰਕਾਰ ਨੇ ਘਰੇਲੂ ਉਡਾਣਾਂ ‘ਤੇ ਕਿਰਾਏ ਦੀ ਸੀਮਾ ਲਾਗੂ ਕਰ ਦਿੱਤੀ ਹੈ। ਕੋਈ ਵੀ ਏਅਰਲਾਈਨ ਮਨਮਾਨੇ ਕਿਰਾਏ ਨਹੀਂ ਲੈ ਸਕੇਗੀ।
ਇੱਕ ਟਿਕਟ ਦੀ ਕਿੰਨੀ ਕੀਮਤ?
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਕਿਰਾਏ ਦੀ ਸੀਮਾ ਦੇ ਅਨੁਸਾਰ, 500 ਕਿਲੋਮੀਟਰ ਤੱਕ ਦਾ ਕਿਰਾਇਆ ਹੁਣ ₹7,500, 500 ਤੋਂ 1,000 ਕਿਲੋਮੀਟਰ ਲਈ ₹12,000, 1,000 ਤੋਂ 1,500 ਕਿਲੋਮੀਟਰ ਲਈ ₹15,000 ਅਤੇ 1,500 ਕਿਲੋਮੀਟਰ ਤੋਂ ਵੱਧ ਲਈ ₹18,000 ਵਸੂਲਿਆ ਜਾ ਸਕਦਾ ਹੈ। ਇਸ ਕਿਰਾਏ ਵਿੱਚ UDF, PSF ਅਤੇ ਟੈਕਸ ਸ਼ਾਮਲ ਨਹੀਂ ਹਨ। ਸਰਕਾਰ ਨੇ ਇਹ ਕਿਹਾ ਕਿ ਤੈਅ ਕਿਰਾਇਆ ਉਦੋਂ ਤੱਕ ਲਾਗੂ ਰਹੇਗਾ, ਜਦੋਂਕਿ ਤੱਕ ਸਥਿਤੀ ਆਮ ਨਹੀਂ ਹੋ ਜਾਂਦੀ।
ਰਿਫੰਡ ਆਰਡਰ
ਸਰਕਾਰ ਨੇ ਇੰਡੀਗੋ ਨੂੰ ਐਤਵਾਰ ਰਾਤ 8 ਵਜੇ ਤੱਕ ਰਿਫੰਡ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਹ ਵੀ ਹੁਕਮ ਦਿੱਤਾ ਹੈ ਕਿ ਸਾਰੇ ਗੁੰਮ ਹੋਏ ਸਮਾਨ ਨੂੰ ਲੱਭ ਲਿਆ ਜਾਵੇ ਅਤੇ 48 ਘੰਟਿਆਂ ਦੇ ਅੰਦਰ ਘਰ ਪਹੁੰਚਾ ਦਿੱਤਾ ਜਾਵੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਪ੍ਰਭਾਵਿਤ ਯਾਤਰੀਆਂ ਤੋਂ ਕੋਈ ਰੀਸ਼ਡਿਊਲਿੰਗ ਫੀਸ ਨਾ ਲਈ ਜਾਵੇ। ਇੰਡੀਗੋ ਨੂੰ ਇੱਕ ਵਿਸ਼ੇਸ਼ ਸਹਾਇਤਾ ਅਤੇ ਰਿਫੰਡ ਸੈੱਲ ਸਥਾਪਤ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ।



