ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲੇ ਵਿਖੇ ਲਾਇਆ ਗਿਆ ਦੰਦਾਂ ਦਾ ਚੈੱਕਅਪ ਕੈਂਪ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲੇ ਬਲਾਕ ਫਿਰੋਜ਼ਪੁਰ -3 ਵਿਖੇ ਡਾਕਟਰ ਅਲੋਕ ਬਤਰਾ ਅਤੇ ਸਾਥੀਆਂ ਵੱਲੋਂ ਦੰਦਾਂ ਦਾ ਚੈੱਕ ਅਪ ਕੈਂਪਲਗਾਇਆ ਗਿਆ। ਇਸ ਵਿੱਚ ਸਾਰੇ ਬੱਚਿਆਂ ਦਾ ਦੰਦਾ ਦਾ ਚੈੱਕਅਪ ਕੀਤਾ ਗਿਆ। ਇਸ ਵਿੱਚ ਸਾਰੇ ਬੱਚਿਆਂ ਨੂੰ ਦੰਦਾਂ ਦੀ ਸਫਾਈ ਬਾਰੇ ਦੱਸਿਆ ਗਿਆ ਅਤੇ ਦੰਦਾਂ ਦੀ ਸਫਾਈ ਦੇ ਸਰੀਰਕ ਸਿਹਤ ਨਾਲ ਕੀ ਸਬੰਧ ਹੈ? ਬਾਰੇ ਵਿਸਥਾਰ ਪੁਰਵਕ ਦੱਸਿਆ ਗਿਆ। ਉਹਨਾਂ ਵੱਲੋਂ ਬੱਚਿਆਂ ਨੂੰ ਬਰਸ਼ ਕਰਨ ਦੀ ਸਹੀ ਵਿਧੀ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਬੱਚਿਆਂ ਨੂੰ ਪੇਸਟਾਂ ਤੇ ਬੁਰਸ਼ ਬਤਰਾ ਪਰਿਵਾਰ ਵੱਲੋਂ ਵੰਡੇ ਗਏ। ਇਸ ਮੌਕੇ ਸੇਵਾ ਫਾਊਂਡੇਸ਼ਨ ਦੇ ਬੁਲਾਰੇ ਸ਼ਿਵਮ ਬਜਾਜ ਵੱਲੋਂ ਬੱਚਿਆਂ ਨੂੰ ਪੂਰੇ ਸਰੀਰ ਦੀ ਸਫਾਈ ਰੱਖਣ ਲਈ ਉਤਸਾਹਿਤ ਕੀਤਾ ਗਿਆ, ਤੇ ਜੰਕ ਫੂਡ ਦੇ ਦੰਦਾਂ ਅਤੇ ਸਰੀਰ ਤੇ ਪੈਂਦੇ ਮਾੜੇ ਪ੍ਰਭਾਵ ਬਾਰੇ ਸੰਦੀਪ ਟੰਡਨ ਹੈੱਡ ਟੀਚਰ ਵੱਲੋਂ ਜਾਣਕਾਰੀ ਦਿੱਤੀ ਗਈ।
ਇਸ ਸਮੇਂ ਸੇਵਾ ਫਾਊਂਡੇਸ਼ਨ ਵੱਲੋਂ ਚੇਅਰਮੈਨ ਸੰਦੀਪ ਕੁਮਾਰ ,ਸ਼ਿਵਮ ਬਜਾਜ ਤੇ ਮੁਨੀਸ਼ ਕੁਮਾਰ ਮਹਿਤਾ ਨੇ ਬੱਚਿਆਂ ਨੂੰ ਵਿੱਦਿਅਕ ਖੇਡਾਂ ਕਰਵਾਈਆਂ ਅਤੇ ਰਿਫਰੈਸ਼ਮੈਂਟ ਵੱਡੀ ਗਈ। ਇਸ ਸਮੇਂ ਨੀਰਜ ਯਾਦਵ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਉਹਨਾਂ ਨੇ ਬੱਚਿਆਂ ਨੂੰ ਸਰੀਰਕ ਸਫਾਈ ਰੱਖਣ ਸਬੰਧੀ ਜਾਗਰੂਕ ਕੀਤਾ। ਇਸ ਸਮੇਂ ਵਿਕਾਸ ਸੇਤੀਆ , ਪੂਜਾ, ਨੀਰੂ ,ਸ਼ਿਵਾਲੀ ਮੋਂਗਾ ਤੇ ਅਪਰਾਜਿਤਾ ਹਾਜਰ ਸਨ।