ਭਗਵੰਤ ਮਾਨ ਸਰਕਾਰ ਜ਼ਬਰ ਰਾਹੀਂ ਸੰਘਰਸ਼ ਨੂੰ ਦਬਾਉਣ ਦਾ ਭੁਲੇਖਾ ਕੱਢ ਦੇਵੇ ਜਾਂ ਫਿਰ ਲੋਕ ਕੱਢ ਦੇਣਗੇ: ਮਨਜੀਤ ਧਨੇਰ
ਪੰਜਾਬ ਸਰਕਾਰ ਨੂੰ ਕੈੰਸਰ ਫ਼ੈਕਟਰੀਆਂ ਹਰ ਹਾਲਤ ਬੰਦ ਕਰਨੀਆਂ ਹੀ ਪੈਣਗੀਆਂ: ਕੰਵਲਜੀਤ ਖੰਨਾ
ਲੋਕ ਤਾਕਤ ਨੇ ਪੁਲਸੀਆ ਦਹਿਸ਼ਤ ਦਾ ਮੁੰਹ ਮੋੜਿਆ
ਦਲਜੀਤ ਕੌਰ, ਜਗਰਾਉਂ
ਅਖਾੜਾ ਪਿੰਡ ਦੇ ਜੁਝਾਰੂ ਲੋਕਾਂ ਨੇ ਪੁਲਸ ਜਬਰ ਦੀ ਕਨਸੋਅ ਮਿਲਣ ਤੇ ਰਾਤੋ ਰਾਤ ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਮੋਰਚੇ ਨੂੰ ਕਿਲੇ ਦਾ ਰੂਪ ਦੇ ਦਿੱਤਾ। ਸਾਰੀ ਰਾਤ ਤੇ ਫਿਰ ਸਵੇਰ ਤੋਂ ਹੀ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਜਗਰਾਂਓ ਹਠੂਰ ਸੜਕ ਤੇ ਦੋਹੇਂ ਰਾਹ ਸੰਘਰਸ਼ ਕਾਰੀਆ ਨੇ ਟਰਾਲ਼ੀਆਂ, ਖੇਤੀ ਦਾ ਸੰਦ ਸੰਦੇੜਾ ਲੈ ਕੇ ਕਿਲੇ ਦੀ ਨਿਆਂਈ ਬੰਦ ਕਰ ਦਿੱਤੇ। ਦੋਹੇ ਨਾਕਿਆਂ ਤੇ ਟੈਂਟ ਲਗਾਕੇ ਰੋਹ ਭਰਪੂਰ ਧਰਨਾ ਸ਼ੂਰੂ ਕਰ ਦਿੱਤਾ ਗਿਆ। ਪਿੰਡ ਦੇ ਸਾਰੇ ਘਰਾਂ ਨੂੰ ਤਾਲੇ ਲਾ ਕੇ ਸਮੁੱਚੇ ਪਰਿਵਾਰ ਧਰਨੇ ਚ ਸ਼ਾਮਲ ਹੋਏ।
ਪਿੰਡ ਦੇ ਗੁਰੂਦੁਆਰਾ ਸਾਹਿਬ ‘ਚ ਬਣਿਆ ਲੰਗਰ ਤੇ ਚਾਹ ਹਰ ਮੁਖ ‘ਚ ਗਿਆ। ਲੋਕ ਜਦੋ ਮਿੱਥ ਲੈਂਦੇ ਹਨ ਫਿਰ ਉਹ ਸੀਸ ਤਲੀ ਤੇ ਧਰ ਲੈਂਦੇ ਹਨ ਅੱਜ ਦਾ ਲੋਕ ਰੋਹ ਇਸ ਦੀ ਜਿਓਂਦੀ ਮਿਸਾਲ ਹੈ। ਸ਼ੱਚਮੁੱਚ ਲੋਕਾਂ ਨੂੰ ਜਦੋ ਇਹ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਚ ਕੀਤੇ ਕੋਰਟ ਕੇਸ ਚ ਸੱਚਾ ਬਨਣ ਲਈ ਧੱਕੇ ਨਾਲ, ਪੁਲਸ ਬਲ ਦੇ ਜ਼ੋਰ ਨਾਲ ਧਰਨਾਕਾਰੀਆਂ ਨੂੰ ਉਠਾਉਣ ਦੀ ਵਿਓਂਤਬੰਦੀ ਕਰ ਲਈ ਗਈ ਹੈ ਤਾਂ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੀ ਅਗਵਾਈ ਚ ਪਿੰਡ ਵਾਸੀਆਂ ਨੇ ਜਬਰ ਦਾ ਸਬਰ ਤੇ ਏਕੇ ਨਾਲ ਮੁਕਾਬਲਾਂ ਕਰਨ ਦਾ ਮਨ ਬਣਾ ਲਿਆ ਤੇ ਸਮੁੱਚਾ ਇਲਾਕਾ ਸੰਘਰਸ਼ ਮੋਰਚੇ ਚ ਫ਼ੌਜੀਆਂ ਵਾਂਗ ਡੱਟ ਗਿਆ।
ਇਸ ਸਮੇਂ ਹੋਈ ਵਿਸ਼ਾਲ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਭੁਲੇਖਾ ਦਿਮਾਗ਼ ਚੌ ਕੱਢ ਦੇਵੇ ਕਿ ਉਹ ਜਬਰ ਨਾਲ ਇਹ ਸੰਘਰਸ਼ ਮੋਰਚਾ ਉਜਾੜ ਦੇਣਗੇ। ਪੰਜਾਬ ਦੇ ਲੋਕ ਧੱਕਾ ਕਦਾਚਿਤ ਬਰਦਾਸ਼ਤ ਨਹੀ ਕਰਨਗੇ ਤੇ ਹਰ ਧੱਕੇ ਦਾ ਮੁੰਹ ਤੋੜ ਜਵਾਬ ਦੇਣਗੇ। ਲੋਕ ਵਿਕਾਸ ਦੇ ਨਾਂ ਤੇ ਮੋਤ ਨਹੀ ਚਾਹੁੰਦੇ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਲਗਾਤਾਰ ਮੀਟਿੰਗਾਂ ‘ਚ ਸਾਬਤ ਕਰਨ ਦੇ ਬਾਵਜੂਦ ਕਿ ਇਹ ਬਾਇਓ ਗੈਸ ਫ਼ੈਕਟਰੀਆਂ ਅਸਲ ਚ ਕੈਂਸਰ ਫ਼ੈਕਟਰੀਆਂ ਹਨ ਫਿਰ ਵੀ ਸਰਕਾਰ ਇੰਨਾਂ ਦੇ ਲਾਇਸੈੰਦ ਰੱਦ ਨਹੀ ਕਰ ਰਹੀ।
ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ , ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਲੋਕਾਂ ਦੀ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਨੇ ਸਿਹਤ ਤੇ ਸਿੱਖਿਆ ਨੂੰ ਮੁੱਖ ਏਜੰਡਾ ਬਣਾਇਆ ਸੀ ਤੇ ਹੁਣ ਵੀ ਉਹ ਇਸ ਦਾ ਢਿੰਡੋਰਾ ਪਿੱਟ ਰਹੀ ਹੈ ਪਰ ਵਿਕਾਸ ਦੀ ਆੜ ‘ਚ ਵਿਨਾਸ਼ ਲਿਆ ਰਹੀ ਹੈ ਜਿਸ ਦੀ ਇਜਾਜਤ ਨਹੀ ਦਿੱਤੀ ਜਾ ਸਕਦੀ। ਇਸ ਸਮੇਂ ਬੋਲਦਿਆਂ ਬਲਾਕ ਪ੍ਰਧਾਨ ਤਰਸੇਮ ਬੱਸੂਵਾਲ ਨੇ ਲੋਕਾਂ ਨੂੰ ਦੱਸਿਆ ਕਿ ਲੋਕ ਏਕਤਾ ਮੂਹਰੇ ਕੋਰਟ ਕਨੂੰਨ ਤੇ ਫੈਸਲੇ ਨਹੀ ਖੜਦੇ ਹੁੰਦੇ।
ਉਨਾਂ ਕਿਹਾ ਕਿ ਤਾਲਮੇਲ ਕਮੇਟੀ ਦੀ ਅਗਵਾਈ ਚ ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਸੰਘਰਸ਼ ਤੇਜ ਹੋਵੇਗਾ। ਇਸ ਮਕਸਦ ਲਈ ਨਵੀ ਵਿਓਂਤ ਲਈ 26 ਸਿਤੰਬਰ ਨੂੰ ਤਾਲਮੇਲ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ। ਇਸ ਦੋਰਾਨ ਦੇਰ ਰਾਤ ਤੱਕ ਇਹ ਮੋਰਚਾ ਜਾਰੀ ਰਹੇਗਾ।ਇਸ ਸਮੇਂ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਲੋਕ ਏਕੇ ਨਾਲ ਹਰ ਜਬਰ ਦਾ ਡੱਟਵਾਂ ਤੇ ਫੈਸਲਾਕੁੰਨ ਵਿਰੋਧ ਕੀਤਾ ਜਾਵੇਗਾ।
ਇਸ ਸਮੇਂ ਬੁਲਾਰਿਆਂ ਚ ਭਾਈ ਜਸਬੀਰ ਸਿੰਘ, ਪਾਲ ਸਿੰਘ ਨਵਾਂ ਡੱਲਾ, ਅਮਨਦੀਪ ਲਲਤੋਂ, ਜਗਰੂਪ ਸਿੰਘ ਹਸਨਪੂਰ, ਜਗਦੇਵ ਸਿੰਘ ਅਖਾੜਾ, ਸੁਖਜੀਤ ਸਿੰਘ ਅਖਾੜਾ, ਕੁਲਵਿੰਦਰ ਸਿੰਘ ਡੱਲਾ, ਦਰਸ਼ਨ ਸਿੰਘ ਅਖਾੜਾ, ਸਵਰਨ ਸਿੰਘ ਅਖਾੜਾ, ਚਮਕੌਰ ਸਿੰਘ ਚਚਰਾੜੀ, ਗੁਰਵਿੰਦਰ ਸਿੰਘ ਗੋਗੀ ਸੀਲੋਆਣੀ, ਹਰਜੀਤ ਸਿੰਘ ਕਲਸੀਆਂ, ਬਲਜੀਤ ਕੋਰ, ਨਸੀਬ ਕੋਰ, ਜਸਪਾਲ ਕੋਰ, ਬਲਜੀਤ ਕੋਰ, ਛਿੰਦਰ ਪਾਲ ਕੋਰ ਕਮੇਟੀ ਮੈਂਬਰਾਂ ਆਦਿ ਸਮੇਤ ਔਰਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ।