ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਦੀ ਲੱਗੇਗੀ ਇਸ App ਰਾਹੀਂ ਹਾਜ਼ਰੀ…! ਲੇਟ ਹੋਏ ਤਾਂ, ਕੱਟੀ ਜਾਵੇਗੀ ਤਨਖ਼ਾਹ
ਭਗਵੰਤ ਮਾਨ ਸਰਕਾਰ ਨੇ ਇਸ ਸਬੰਧੀ ਬਕਾਇਦਾ ਹੁਕਮ ਵੀ ਜਾਰੀ ਕੀਤੇ..!
ਪੰਜਾਬ ਨੈੱਟਵਰਕ, ਚੰਡੀਗੜ੍ਹ-
ਭਗਵੰਤ ਮਾਨ ਸਰਕਾਰ ਨੇ ਇੱਕ ਸਖ਼ਤ ਫ਼ੈਸਲਾ ਲਿਆ ਹੈ। ਹੁਣ ਜੇਕਰ ਮੁਲਾਜ਼ਮ ਦੇਰੀ ਦੇ ਨਾਲ ਦਫ਼ਤਰ ਪਹੁੰਚੇ ਤਾਂ, ਉਨ੍ਹਾਂ ਦੀ ਖ਼ੈਰ ਨਹੀਂ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ ਅਤੇ ਤਨਖ਼ਾਹ ਵੀ ਕੱਟੀ ਜਾਵੇਗੀ।
ਦਰਅਸਲ, ਸੂਬਾ ਸਰਕਾਰ ਨੇ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਟਰਾਂਸਪੋਰਟ ਮਹਿਕਮੇ ਦੇ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ M Seva App ਰਾਹੀਂ ਦਫਤਰਾਂ ਵਿਚ ਹਾਜ਼ਰੀ ਲਗਾਈ ਜਾਵੇ।
ਸਰਕਾਰ ਨੇ ਇਸ ਸਬੰਧੀ ਬਕਾਇਦਾ ਹੁਕਮ ਵੀ ਜਾਰੀ ਕੀਤੇ ਹਨ, ਜਿਸ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਕਰਮਚਾਰੀਆਂ ਦੀ ਹੁਣ M Seva App ਰਾਹੀਂ ਦਫਤਰਾਂ ਵਿਚ ਹਾਜ਼ਰੀ ਲੱਗੇਗੀ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਹਜ਼ਾਰੀ ਸਵੇਰੇ 9 ਵਜੇ ਤੋਂ ਇੱਕ ਮਿੰਟ ਪਹਿਲਾਂ ਅਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਲਗਾਉਣੀ ਹੋਵੇਗੀ।
ਦੱਸ ਦਈਏ ਕਿ ਸਰਕਾਰ ਦੇ ਇਸ ਸਖ਼ਤ ਆਦੇਸ਼ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਦੀ ਤਨਖ਼ਾਹ ਵਿੱਚ ਸਰਕਾਰ ਵੱਲੋਂ ਕਟੌਤੀ ਕੀਤੀ ਜਾਵੇਗੀ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਲੰਘੇ ਦਿਨੀਂ ਵਿਜੀਲੈਂਸ ਟੀਮਾਂ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਆਰਟੀਓ ਦਫਤਰਾਂ ਵਿਚ ਛਾਪੇਮਾਰੀ ਕਰਕੇ ਰਿਕਾਰਡ ਜ਼ਬਤ ਕੀਤਾ ਸੀ ਅਤੇ ਮੁਲਾਜ਼ਮਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਸੀ।
ਵਿਜੀਲੈਂਸ ਹੁਣ ਤੱਕ ਕਈ ਆਰਟੀਓ ਦਫ਼ਤਰਾਂ ਦੀ ਪੜਤਾਲ ਦੌਰਾਨ ਮੁਕੱਦਮੇ ਦਰਜ ਕਰਕੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਹਾਲਾਂਕਿ ਕੁੱਝ ਮਾਮਲਿਆਂ ਦੀ ਜਾਂਚ ਹਾਲੇ ਵੀ ਜਾਰੀ ਹੈ।