ਪੈਨਸ਼ਨਰਾਂ ਲਈ ਅਹਿਮ ਖ਼ਬਰ! ਹੁਣ ਖਜ਼ਾਨਾ ਦਫਤਰਾਂ ‘ਚ ਹੋਵੇਗੀ EKYC, ਤਰੀਕ ਕਰ ਲਓ ਨੋਟ

All Latest NewsNews FlashPunjab News

 

ਹਰ ਖਜ਼ਾਨਾ ਦਫਤਰਾਂ ਵਿਚ ਸਪੈਸ਼ਲ ਕਾਊਂਟਰ ਲਗਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ

ਗੁਰਦਾਸਪੁਰ, 2 ਦਸੰਬਰ 2025 (ਰੋਹਿਤ ਗੁਪਤਾ/Media PBN)

ਵਿੱਤ ਵਿਭਾਗ ਪੰਜਾਬ ਵੱਲੋ ਪੈਨਸ਼ਨਰ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਹਰ ਪੈਨਸ਼ਨਰ/ਫੈਮਿਲੀ ਪੈਨਸ਼ਨਰ ਘਰ ਬੈਠ ਕੇ ਹੀ ਪੈਨਸ਼ਨ ਸੇਵਾ ਪੋਰਟਲ ਰਾਹੀ ਸਰਕਾਰ ਵੱਲੋ ਮਿਲ ਰਹੀ ਹਰ ਸਹੂਲਤ ਆਨਲਾਇਨ ਮਾਧਿਅਮ ਰਾਹੀ ਪ੍ਰਾਪਤ ਕਰ ਸਕਣਗੇ। ਜਦਕਿ ਪਹਿਲਾਂ ਅਜਿਹੇ ਕੰਮਾਂ ਲਈ ਪੈਨਸ਼ਨਰਾਂ ਨੂੰ ਬੈਂਕ ਜਾ ਜਿਲਾ ਖ਼ਜਾਨਾ ਦਫਤਰਾਂ ਵਿਚ ਆਉਣਾ ਪੈਂਦਾ ਸੀ।

ਇਸ ਲਈ ਪੰਜਾਬ ਸਰਕਾਰ ਦੇ ਸਮੂਹਿਕ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਪੈਨਸ਼ਨ ਬੁੱਕ, ਆਧਾਰ ਕਾਰਡ, ਆਧਾਰ ਕਾਰਡ ਨਾਲ ਲਿੰਕਡ ਮੋਬਾਇਲ ਨੰਬਰ ਲੈ ਕੇ ਜ਼ਿਲ੍ਹਾ ਖ਼ਜਾਨਾ ਦਫ਼ਤਰਾਂ ਦੇ ਨਾਲ 04 ਦਸੰਬਰ ਤੋਂ 06 ਦਸੰਬਰ ਤੱਕ ਸੰਪਰਕ ਕਰਨ ਤਾਂ ਜੋ ਪੈਨਸ਼ਨਰਾਂ ਦੀ EKYC ਦਾ ਕੰਮ ਮੁਕੰਮਲ ਕਰਕੇ ਉਹਨਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਨਾਲ ਜੋੜਿਆ ਜਾ ਸਕੇ।

ਹਰ ਖਜ਼ਾਨਾ ਦਫਤਰਾਂ ਵਿਚ ਸਪੈਸ਼ਲ ਕਾਊਂਟਰ ਲਗਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ- ਜੋਗਿੰਦਰ ਪਾਲ ਸ਼ਰਮਾ

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਜਾਨਾ ਅਫਸਰ ਗੁਰਦਾਸਪੁਰ ਜੋਗਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਵੱਲੋਂ ਪੈਨਸ਼ਨਰ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਹਰ ਪੈਨਸ਼ਨਰ/ਫੈਮਿਲੀ ਪੈਨਸ਼ਨਰ ਘਰ ਬੈਠ ਕੇ ਹੀ ਪੈਨਸ਼ਨ ਸੇਵਾ ਪੋਰਟਲ ਰਾਹੀ ਸਰਕਾਰ ਵੱਲੋ ਮਿਲ ਰਹੀ ਹਰ ਸਹੂਲਤ ਆਨਲਾਇਨ ਮਾਧਿਅਮ ਰਾਹੀ ਪ੍ਰਾਪਤ ਕਰ ਸਕਣਗੇ। ਜਦਕਿ ਪਹਿਲਾਂ ਅਜਿਹੇ ਕੰਮਾਂ ਲਈ ਪੈਨਸ਼ਨਰਾਂ ਨੂੰ ਬੈਂਕ ਜਾ ਜਿਲਾ ਖ਼ਜਾਨਾ ਦਫਤਰਾਂ ਵਿਚ ਆਉਣਾ ਪੈਂਦਾ ਸੀ।

ਇਸ ਲਈ ਪੰਜਾਬ ਸਰਕਾਰ ਦੇ ਸਮੂਹਿਕ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਪੈਨਸ਼ਨ ਬੁੱਕ, ਆਧਾਰ ਕਾਰਡ, ਆਧਾਰ ਕਾਰਡ ਨਾਲ ਲਿੰਕਡ ਮੋਬਾਇਲ ਨੰਬਰ ਲੈ ਕੇ ਜਿਲਾ ਗੁਰਦਾਸਪੁਰ ਅਤੇ ਜਿਲਾ ਪਠਾਨਕੋਟ ਅਧੀਨ ਆਉਂਦੇ ਖਜ਼ਾਨਾ ਦਫਤਰਾਂ (ਗੁਰਦਾਸਪੁਰ, ਬਟਾਲਾ,ਕਾਦੀਆਂ, ਡੇਰਾ ਬਾਬਾ ਨਾਨਕ, ਪਠਾਨਕੋਟ, ਜੁਗਿਆਲ ਅਤੇ ਨਰੋਟ ਜ਼ੈਮਲ ਸਿੰਘ ) ਨਾਲ ਸੰਪਰਕ ਕਰਨ ਤਾਂ ਜੋ ਪੈਨਸ਼ਨਰਾਂ ਦੀ EKYC ਦਾ ਕੰਮ ਮੁਕੰਮਲ ਕਰਕੇ ਉਹਨਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਨਾਲ ਜੋੜਿਆ ਜਾ ਸਕੇ।

ਜ਼ਿਲ੍ਹਾ ਖਜਾਨਾ ਅਫਸਰ, ਗੁਰਦਾਸਪੁਰ ਨੇ ਦਸਿਆ ਕਿ 04 ਦਸੰਬਰ ਤੋਂ 06 ਦਸੰਬਰ ਤੱਕ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਦੇ ਹਰ ਖਜ਼ਾਨਾ ਦਫਤਰਾਂ ਵਿਚ ਸਪੈਸ਼ਲ ਕਾਊਂਟਰ ਲਗਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ।

 

Media PBN Staff

Media PBN Staff