All Latest NewsGeneralNews FlashPunjab News

Punjab News: ਮਾਨ ਸਰਕਾਰ ਦੇ ਹਰੇ ਪੈੱਨ ਦਾ ਮੂੰਹ ਦੇਖ ਰਹੇ ਨੇ ਬੇਰੁਜ਼ਗਾਰ ਅਧਿਆਪਕ

 

Punjab News: ਸਰਕਾਰ ਬਦਲੀ, ਪਰ ਨਹੀਂ ਬਦਲੀ ਬੇਰੁਜ਼ਗਾਰ ਅਧਿਆਪਕਾਂ ਦੀ ਕਿਸਮਤ:- ਜੀਵਨ ਸਿੰਘ

ਮਾਮਲਾ 8 ਮਾਰਚ 2020 ਨੂੰ ਆਈਆਂ ਈ ਟੀ ਟੀ ਅਧਿਆਪਕਾ ਦੀਆਂ 2364 ਪੋਸਟਾਂ ਦਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News: ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਜੀਵਨ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਰੋਜ਼ਗਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਖ਼ਾਲੀ ਪਾਈਆਂ ਹਜ਼ਾਰਾ ਪੋਸਟਾਂ ਸਰਕਾਰ ਦੁਆਰਾ ਕੀਤੇ ਵਾਅਦਿਆਂ ਦੀ ਪੋਲ ਖ਼ੋਲ ਰਹੀਆਂ ਹਨ ਈ ਟੀ ਟੀ ਅਧਿਆਪਕਾ ਦੀਆਂ ਪੋਸਟਾਂ ਦਾ ਨੋਟੀਫ਼ਿਕੇਸ਼ਨ 8 ਮਾਰਚ 2020 ਨੂੰ ਆਇਆ ਸੀ।

ਪਰ ਸਰਕਾਰ ਦੀਆਂ ਨਲਾਇਕੀਆਂ ਕਾਰਨ ਅੱਜ ਵੀ ਕੋਰਟਾਂ ਦੇ ਗੇੜੇ ਕੱਟ ਰਹੇ ਨੇ ਬੇਰੁਜ਼ਗਾਰ ਅਧਿਆਪਕ 19 ਦਸੰਬਰ 2023 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਗਰਾਨੀ ਵਾਲੀ ਡਬਲ ਬੈਚ ਨੇ ਭਰਤੀ ਨੂੰ ਅੱਠ ਹਫ਼ਤਿਆਂ ਅੰਦਰ ਕੰਪਲੀਟ ਕਰਨ ਦੇ ਹੁਕਮ ਦਿੱਤੇ ਸਨ ਫਿਰ ਵੀ ਸਰਕਾਰ ਨੇ ਭਰਤੀ ਨੂੰ ਨਾ ਪੂਰਾ ਕਰਕੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਬੇਰੁਜ਼ਗਾਰਾਂ ਨਾਲ ਕੀਤਾ ਕੋਝਾ ਮਜ਼ਾਕ ਭਰਤੀ ਉੱਤੇ ਜੋ ਕੇਸ ਬੀ.ਐਡ ਡਿਗਰੀ ਧਾਰਕਾਂ ਤੇ NIOS ਤੋਂ 18 ਮਹੀਨਿਆਂ ਦਾ ਡਿਪਲੋਮਾ ਧਾਰਕਾਂ ਵੱਲੋਂ ਲਗਾਇਆ ਗਿਆ ਸੀ ਓਹਨਾ ਦਾ ਵੀ ਹਾਈ ਕੋਰਟ ਵੱਲੋਂ ਪਿਛਲੇ ਦਿਨੀਂ ਨਿਪਟਾਰਾ ਕਰ ਦਿੱਤਾ।

ਕੋਰਟ ਨੇ ਆਪਣੇ ਹੁਕਮਾਂ ਵਿੱਚ ਬੀ.ਐਡ ਡਿਗਰੀ ਧਾਰਕਾਂ ਤੇ NIOS ਤੋਂ 18 ਮਹੀਨਿਆਂ ਦਾ ਡਿਪਲੋਮਾ ਧਾਰਕਾਂ ਨੂੰ ਭਰਤੀ ਚੋਂ ਬਹਾਰ ਦਾ ਰਸਤਾ ਦਿਖਾ ਕੇ ਨਿਯੁਕਤੀਆਂ ਦਾ ਰਾਹ ਸਾਫ਼ ਕਰ ਦਿੱਤਾ ਪਰ ਫਿਰ ਵੀ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਜਿਸ ਨੂੰ ਲੈ ਕੇ ਬੇਰੁਜ਼ਗਾਰ 2364 ਅਧਿਆਪਕ ਅਤੇ ਓਹਨਾ ਦੇ ਪਰਿਵਾਰ ਚਿੰਤਾ ਵਿੱਚ ਹਨ।

ਹੁਣ ਇਹਨਾਂ ਬੇਰੁਜ਼ਗਾਰ ਅਧਿਆਪਕਾ ਨੇ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਕੇਡਰ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਕਿਸੇ ਗੁਪਤ ਐਕਸ਼ਨ ਦੇ ਰੂਪ ਵਿੱਚ ਤਕੜੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਅਧਿਆਪਕ ਆਗੂ ਜੀਵਨ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕੇ 2364 ਬੇਰੁਜ਼ਗਾਰਾਂ ਨੂੰ ਜਲਦੀ ਤੋਂ ਜਲਦੀ ਸਕੂਲਾਂ ਚ ਭੇਜੇ ਤਾਂ ਜੋ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਆ ਸਕੇ। ਅਧਿਆਪਕ ਆਗੂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਜੇਕਰ ਸਰਕਾਰ ਭਰਤੀ ਪ੍ਰਕਿਰਿਆ ਨੂੰ ਜਲਦੀ ਪੂਰਾ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾ ਨੂੰ ਮਜਬੂਰਨ ਸੜਕਾਂ ਤੇ ਉੱਤਰਨਾ ਪਵੇਗਾ ਅਤੇ ਵੱਡੇ ਪੱਧਰ ਉੱਤੇ ਗੁਪਤ ਐਕਸ਼ਨ ਕੀਤੇ ਜਾਣਗੇ ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

 

 

Leave a Reply

Your email address will not be published. Required fields are marked *