ETT Recruitment: ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਈਟੀਟੀ 2364 ਭਰਤੀ ਨੂੰ ਹਰੀ ਝੰਡੀ
ETT Recruitment: ਪੰਜਾਬ ਸਰਕਾਰ 2364 ਈਟੀਟੀ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨ-ਆਗੂ
ਪੰਜਾਬ ਨੈੱਟਵਰਕ, ਚੰਡੀਗੜ੍ਹ-
ETT Recruitment: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਟੀਟੀ 2364 ਭਰਤੀ ਦੇ ਨਤੀਜੇ ਜਾਰੀ ਕਰਨ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਇਥੇ ਜਿਕਰਯੋਗ ਹੈ ਕਿ 11 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 2364 ਭਰਤੀ ਉੱਤੇ ਲੱਗੀਆਂ, ਉਹਨਾ ਸਾਰੀਆਂ ਯਾਚਿਕਾਵਾਂ ਨੂੰ ਖਾਰਜ ਕਰ ਦਿੱਤਾ, ਜਿੰਨਾ ਕਰਕੇ ਇਸ ਭਰਤੀ ਦੇ ਨਤੀਜੇ ਜਾਰੀ ਕਰਨ ਤੇ ਰੋਕ ਲਗਾਈ ਗਈ ਸੀ, ਇਸ ਭਰਤੀ ਦੇ ਯੋਗ ਉਮੀਦਵਾਰਾਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ।
ਜਦੋਂ 11 ਜੁਲਾਈ ਨੂੰ ਲੰਬੀ ਚਲੀ ਸੁਣਵਾਈ ਦੌਰਾਨ ਹਾਈਕੋਰਟ ਨੇ 2364 ਭਰਤੀ ਦੇ ਉਮੀਦਵਾਰਾਂ ਦੇ ਨਿਯੁਕਤੀ ਪੱਤਰਾਂ ਦੇ ਸਾਰੇ ਰਸਤੇ ਖੋਲ ਦਿਤੇ , ਇਹ ਭਰਤੀ ਮਾਰਚ 2020 ਵਿੱਚ ਆਈ ਸੀ ਉਸਤੋ ਬਾਅਦ ਵਿਭਾਗ ਦਵਾਰਾ ਪੇਪਰ ਲੈਣ ਉਪਰੰਤ ਕੌਂਸਲਿੰਗ ਵੀ ਸ਼ੁਰੂ ਹੋ ਗਈ ਸੀ ਪਰ ਕੁਝ ਨੁਕਤਿਆਂ ਨੂੰ ਲੈ ਕੇ ਕੋਰਟ ਵਿੱਚ 2364 ਭਰਤੀ ਅਜੇਹੀ ਉਲਝੀ ਕੇ ਇਸਦੇ ਉਮੀਦਵਾਰ ਅੱਜ ਤਕ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਹਨ, ਪਰ 11 ਜੁਲਾਈ ਨੂੰ ਹਾਈਕੋਰਟ ਵਲੋਂ ਸਾਰੀਆਂ ਰੋਕਾਂ ਹਟਾਉਂਦਿਆਂ ਇਸ ਭਰਤੀ ਦੇ ਸਾਰੇ ਰਸਤੇ ਖੋਲ ਦਿੱਤੇ ਹਨ।
ਇਸ ਮੌਕੇ ਯੂਨੀਅਨ ਆਗੂ ਪ੍ਰਿਥਵੀ ਵਰਮਾ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਹੁਣ ਸਾਰਾ ਕੁਝ ਵਿਭਾਗ ਦੇ ਹੱਥ ਹੈ ਕੇ ਉਹ ਇਸ ਭਰਤੀ ਦੇ ਯੋਗ ਉਮੀਦਵਾਰਾਂ ਨੂੰ ਕਦੋਂ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿੱਚ ਭੇਜਦੇ ਹਨ। ਓਹਨਾ ਅੱਗੇ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦੀ ਹੀ ਈਟੀਟੀ 2364 ਭਰਤੀ ਦੇ ਉਮੀਦਵਾਰਾਂ ਨੂੰ ਜਲਦ ਤੋਂ ਜਲਦ ਸਰਕਾਰ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿਚ ਭੇਜਣ।
ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਹੋਰ ਇੰਤਜ਼ਾਰ ਨਾ ਕਰਾਉਂਦਿਆ 2364 ਭਰਤੀ ਨੂੰ ਪੁਰਾ ਕੀਤਾ ਜਾਵੇ। ਯੂਨੀਅਨ ਆਗੂ ਨੇ ਕਿਹਾ ਕਿ, ਜੇਕਰ ਪੰਜਾਬ ਸਰਕਾਰ ਤੁਰੰਤ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ,ਤੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਇਕਾਈ ਅਬੋਹਰ ਕਮੇਟੀ ਦਾ ਗਠਨ ਕੀਤਾ ਗਿਆ,ਇਸ ਮੌਕੇ ਕੁਲਦੀਪ ਸਿੰਘ,ਅਨਮੋਲ,ਗੁਰਦੇਵ ਸਿੰਘ,ਉਮੇਸ਼,ਗੁਰਦੀਪ ਸਿੰਘ ਮਲੋਟ,ਹਰਦੀਪ ਸਿੰਘ,ਸੁਖਦੇਵ ਸਿੰਘ,ਕਿਰਨ, ਸ਼ੀਤਲ,ਨੀਲਮ,ਮਨਪ੍ਰੀਤ ਕੌਰ, ਰੁਕਮਾ, ਪੂਜਾ ਹਾਜ਼ਿਰ ਸਨ।