All Latest NewsNews FlashPunjab News

ਵਿਅੰਗਮਈ ਕਵਿਤਾ- ਮਰੋ ਜ਼ਹਿਰੀਲੀ ਸ਼ਰਾਬ ਪੀ ਕੇ, ਗਿਣਕੇ ਪੂਰੇ ਦਸ ਲੱਖ ਦਿਆਂਗੇ

 

-ਲੇਖਕ ਜਸਵੀਰ ਸੋਨੀ

ਸ਼ਰਾਬ

ਝੋਨਾ ਮਰਜੇ ਚਾਹੇ ਕਣਕ ਸੜਜੇ,
ਨਹੀਂ ਕਿਸੇ ਨੂੰ ਕੱਖ ਦਿਆਂਗੇ।

ਮਰੋ ਜ਼ਹਿਰੀਲੀ ਸ਼ਰਾਬ ਪੀ ਕੇ,
ਗਿਣਕੇ ਪੂਰੇ ਦਸ ਲੱਖ ਦਿਆਂਗੇ।

ਹਜ਼ਾਰ ਦੀ ਕਰੋ ਨਾ ਗੱਲ ਬੀਬੀ,
ਸ਼ਰਾਬੀਆਂ ਨੂੰ ਵੱਖੋ ਵੱਖ ਦਿਆਂਗੇ।

ਜੇ ਹੱਕ ਮੰਗਦਿਆਂ ਲਾਏ ਧਰਨੇ,
ਥੋਡੀ ਧੌਣ ਤੇ ਗੋਡਾ ਰੱਖ ਦਿਆਂਗੇ।

ਨਸ਼ਾਖੋਰੀ ਦੀ ਜੋ ਕਸਰ ਬਾਕੀ,
ਪੂਰੀ ਕਰ ਨੱਕੋ ਨੱਕ ਦਿਆਂਗੇ।

ਗੱਲੀਂ ਬਾਤੀਂ ਸੱਭ ਤੋਂ ਵੱਡਾ ਸੋਨੀ,
ਕਰਤੂਤੀਂ ਮਾਰ ਬੱਸ ਝੱਖ ਦਿਆਂਗੇ।

 

Leave a Reply

Your email address will not be published. Required fields are marked *