ਹਰ ਸਵੇਰ ਸੋਹਣੀ ਹੋਵੇ/- ਰਜਨੀ ਦੇਵੀ
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ
ਚਿਹਰੇ ਖਿੜਨ ਜਿਵੇਂ ਗੁਲਾਬ ਹੋਵੇ
ਦਿਲ ਨਾ ਕਿਸੇ ਦਾ ਉਦਾਸ ਹੋਵੇ
ਪਿਆਰ ਮੁਹੱਬਤ ਰਿਸ਼ਤਿਆਂ ਚ ਹੋਵੇ
ਹਰ ਸਵੇਰ ਸੋਹਣੀ ਹੋਵੇ…..
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਭਾਈਚਾਰੇ ‘ਚ ਮਤਲਬ ਦੀ ਬੋਅ ਨਾ ਹੋਵੇ
ਕੁਦਰਤ ਅੱਗੇ ਅਰਜ਼ੋਈ ਹੋਵੇ
ਹਰ ਘਰ ਹੱਸਦਾ ਵੱਸਦਾ ਹੋਵੇ
ਹਰ ਸਵੇਰ ਸੋਹਣੀ ਹੋਵੇ……
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਨਾ ਅੱਖ ‘ਚ ਨੀਰ ਕਿਸੇ ਦੇ ਹੋਵੇ
ਚੜਦੀਕਲਾ ‘ਚ ਹਰ ਰੂਹ ਹੋਵੇ
ਸਭ ਧਰਮਾਂ ਦਾ ਸਤਿਕਾਰ ਹੋਵੇ
ਹਰ ਸਵੇਰ ਸੋਹਣੀ ਹੋਵੇ……
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਨਾ ਮਨ ‘ਚ ਕੋਈ ਵੈਰ ਹੋਵੇ
ਸੱਜਰੀ ਸਵੇਰ ਨਾਲ ਨਵੀਂ ਆਸ ਹੋਵੇ
ਨਿਰਾਸ਼ ਮਨ ਪ੍ਰਕਾਸ਼ਮਾਨ ਹੋਵੇ
ਹਰ ਸਵੇਰ ਸੋਹਣੀ ਹੋਵੇ……
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਬੰਦਾ ਬੰਦੇ ਨੂੰ ਸਮਝਦਾ ਹੋਵੇ
ਗਿਆਨ ਦਾ ਦੀਪ ਜਗਾਉਂਦਾ ਹੋਵੇ
ਆਪਣਾ ਆਪ ਮਿਸਾਲ ਹੋਵੇ
ਹਰ ਸਵੇਰ ਸੋਹਣੀ ਹੋਵੇ…..
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਖਿੜੇ ਮੱਥੇ ਸਿਜਦਾ ਹੋਵੇ
ਹਰ ਪਲ਼ ਦਾ ਸ਼ੁਕਰਾਨਾ ਹੋਵੇ
ਵਕ਼ਤ ਨਾਲ ਕਦਮ ਮਿਲਦਾ ਹੋਵੇ
ਹਰ ਸਵੇਰ ਸੋਹਣੀ ਹੋਵੇ…..
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਕੰਮ ਪ੍ਰਤੀ ਇਮਾਨਦਾਰੀ ਹੋਵੇ
ਬੁਰਾਈ ਤੇ ਚੰਗਿਆਈ ਭਾਰੀ ਹੋਵੇ
ਸੱਚੀ ਕੋਸ਼ਿਸ਼ ਮਿਹਨਤ ਬਾਕਮਾਲ ਹੋਵੇ
ਹਰ ਸਵੇਰ ਸੋਹਣੀ ਹੋਵੇ…..
ਨਵ ਵਰ੍ਹੇ ਵਾਂਗ ਮਨਮੋਹਣੀ ਹੋਵੇ।
ਚਿਹਰੇ ਖਿੜਨ ਜਿਵੇਂ ਗੁਲਾਬ ਹੋਵੇ
ਦਿਲ ਨਾ ਕਿਸੇ ਦਾ ਉਦਾਸ ਹੋਵੇ।।
ਰਜਨੀ ਦੇਵੀ…
ਖਨੌਰੀ ਜ਼ਿਲ੍ਹਾ ਸੰਗਰੂਰ
9815983792