All Latest NewsNews Flash

ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…./- ਰਜਨੀ ਦੇਵੀ

 

ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ….
ਵਕ਼ਤ ਦੇ ਨਾਲ ਨਾਲ ਸਾਲ ਬਦਲ ਲਈਏ
ਆਪਣੀਆਂ ਆਦਤਾਂ ਵੀ ਨਾਲ ਬਦਲ ਲਈਏ
ਚੰਗੇ ਕੰਮਾਂ ਦਾ ਹੁਣ ਆਗਾਜ਼ ਕਰ ਲਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…।
ਕੁਦਰਤ ਨਾਲ ਸਾਂਝ ਪਾ ਲਈਏ
ਆਪਣੀ ਹੋਂਦ ਨੂੰ ਆਪ ਬਚਾ ਲਈਏ
ਸਮਾਂ ਰਹਿੰਦੇ ਵਕ਼ਤ ਸਾਂਭ ਲਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…।
ਅਪਣੱਤ ਦਾ ਬੀਜ਼ ਦਿਲਾਂ ਤੇ ਲਾ ਲਈਏ
ਜੋ ਗ਼ਲਤੀਆਂ ਹੋ ਗਈਆਂ ਸੁਧਾਰ ਲਈਏ
ਨਾਲ ਤਾਂ ਕੁੱਝ ਨ੍ਹੀ ਜਾਂਣਾ………..
ਬਸ ਆਕੜ ਹਊਮੇਂ ਦਾ ਤਿਆਗ ਕਰ ਲਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…..।
ਹਿੰਮਤ ਦਲੇਰੀ ਵਿਸ਼ਵਾਸ ਧਾਰ ਲਈਏ
ਕਰਕੇ ਕੋਸ਼ਿਸ਼ ਮੰਜ਼ਿਲ ਪਾ ਲਈਏ
ਇਨਸਾਨੀਅਤ ਦਾ ਧਰਮ ਅਪਣਾ ਲਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…।
ਬੇਲੋੜੇ ਕਲੇਸ਼ ਤੋਂ ਆਜ਼ਾਦੀ ਪਾ ਲਈਏ
ਹੱਕ ਸੱਚ ਤੇ ਪਹਿਰਾ ਲਾ ਲਈਏ
ਖ਼ਤਮ ਹੋ ਰਹੇਂ ਪਿਆਰ ਭਾਈਚਾਰੇ ਨੂੰ ਬਚਾ ਲਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…।
ਗਿਆਨ ਦਾ ਦੀਪ ਹਰ ਘਰ ਜਗਾ ਲਈਏ
ਨਿਰਾਸ਼ਾਂ ਦਾ ਹਨੇਰਾ ਜੜ੍ਹੋਂ ਮੁਕਾ ਲਈਏ
ਬੇਸਹਾਰਿਆਂ ਦਾ ਸਹਾਰਾ ਬਣ ਜਾਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…।
ਰੱਬੀ ਬਖ਼ਸ਼ੇ ਕੰਮ ਨੂੰ ਬਾਖ਼ੂਬੀ ਨਿਭਾ ਲਈਏ
ਡਿੱਗਦੀ ਢਹਿੰਦੀ ਰੂਹ ਨੂੰ ਹੱਥ ਫੜ ਉਠਾਂ ਲਈਏ
ਦੂਜਿਆਂ ਤੋਂ ਨਹੀ
ਆਪਣੇਂ ਆਪ ਤੋਂ ਸ਼ੁਰੂਆਤ ਕਰ ਲਈਏ
ਆਓ ਨਵੇਂ ਸਾਲ ਤੋਂ ਸ਼ੁਰੂਆਤ ਕਰ ਲਈਏ…।
ਵਕ਼ਤ ਦੇ ਨਾਲ ਨਾਲ ਸਾਲ ਬਦਲ ਲਈਏ
ਆਪਣੀਆਂ ਆਦਤਾਂ ਨੂੰ ਵੀ ਨਾਲ ਬਦਲ ਲਈਏ
ਆਪਣੀਆਂ…………………………………..।।

ਰਜਨੀ ਦੇਵੀ
(ਖਨੌਰੀ)ਜ਼ਿਲ੍ਹਾ ਸੰਗਰੂਰ
9815983792

 

Leave a Reply

Your email address will not be published. Required fields are marked *