ਪੋਲਿੰਗ ਬੂਥ ‘ਤੇ ਤਕਰਾਰ, ਮਹਿਲਾ BLO ਦੀ ਸਿਹਤ ਵਿਗੜੀ

All Latest NewsNews FlashPolitics/ OpinionPunjab News

 

ਸਥਿਤੀ ਹੁਣ ਪੂਰਨ ਰੂਪ ਵਿੱਚ ਕਾਬੂ ਹੇਠ-ਐਸ.ਡੀ.ਐਮ ਫ਼ਰੀਦਕੋਟ 

ਫ਼ਰੀਦਕੋਟ

ਲੋਕ ਸਭਾ ਚੋਣਾਂ -2024 ਦੌਰਾਨ ਬੂਥ ਨੰਬਰ 105 ਤੇ ਵੋਟਾਂ ਪਾਉਣ ਲਈ ਲੱਗੀ ਇੱਕ ਕਤਾਰ ਦਾ ਧੀਮੀ ਚਾਲ ਦੌਰਾਨ ਮਾਮੂਲੀ ਤਕਰਾਰ ਉਪਰੰਤ ਇੱਕ ਮਹਿਲਾ ਬੀ.ਐਲ.ਓ (ਬੂਥ ਲੈਵਲ ਅਫ਼ਸਰ) ਦੀ ਸਿਹਤ ਵਿਗੜਨ ਸਬੰਧੀ ਫੈਲ ਰਹੀਆਂ ਖਬਰਾਂ ਬਾਰੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਵਰੁਣ ਕੁਮਾਰ ਨੇ ਸਪਸ਼ਟ ਕੀਤਾ ਕਿ ਡਾਕਟਰਾਂ ਮੁਤਾਬਿਕ ਬੀ.ਐਲ.ਓ ਦੀ ਹਾਲਤ ਸਥਿਰ ਹੈ ਜਿਸ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੁਝ ਵੋਟ ਭੁਗਤਾਉਣ ਆਏ ਲੋਕਾਂ ਵਿੱਚ ਵੋਟਰ ਪਰਚੀ ਅਤੇ ਕਤਾਰ ਦਾ ਕੁਝ ਪਲਾਂ ਲਈ ਧੀਮੇ ਹੋ ਜਾਣ ਕਾਰਨ ਮਾਮੂਲੀ ਤਕਰਾਰ ਹੋਈ, ਜਿਸ ਨੂੰ ਉਨ੍ਹਾਂ ਦੀ ਟੀਮ ਵਲੋਂ ਫੋਰੀ ਕਾਰਵਾਈ ਕਰਦਿਆਂ ਸੁਲਝਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਰੇ ਇਲਾਜ ਬੀ.ਐਲ.ਓ ਦੀ ਥਾਂ ਰਿਜਰਵ ਸਟਾਫ ਵਿੱਚੋਂ ਤਾਇਨਾਤੀ ਕਰ ਦਿੱਤੀ ਗਈ ਹੈ ।

ਐਸ.ਡੀ.ਐਮ ਨੇ ਦੱਸਿਆ ਕਿ ਸਥਿਤੀ ਹੁਣ ਪੂਰਨ ਰੂਪ ਵਿੱਚ ਕਾਬੂ ਹੇਠ ਹੈ ਅਤੇ ਕੁਝ ਪਲਾਂ ਦੀ ਦੇਰੀ ਉਪਰੰਤ ਵੋਟਾਂ ਭੁਗਤਾਉਣ ਦਾ ਕੰਮ ਇਸ ਬੂਥ ਤੇ ਸੁਚੱਜੇ ਅਤੇ ਹੋਰ ਬੇਹਤਰ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ ਹੈ । Desh click

 

Media PBN Staff

Media PBN Staff

Leave a Reply

Your email address will not be published. Required fields are marked *