Big News: ਪੰਜਾਬ ਚ ਸਰਕਾਰੀ ਬੈਂਕ ‘ਤੇ ਸੁੱਟਿਆ ਪੈਟਰੋਲ ਬੰਬ! ਘਟਨਾ CCTV ‘ਚ ਕੈਦ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਦੀਨਾਨਗਰ ਅਧੀਨ ਪਿੰਡ ਗਾਂਧੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਨੂੰ ਦੇਰ ਰਾਤ ਅਣਪਛਾਤੇ ਹਮਲਾਵਰ ਵੱਲੋਂ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ ਗਈ। ਇਸ ਘਟਨਾ ਦਾ ਸਾਰਾ ਵੀਡੀਓ ਬੈਂਕ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ।
ਬੈਂਕ ਮੈਨੇਜਰ ਸੰਦੀਪ ਅੱਤਰੀ ਨੇ ਦੱਸਿਆ ਕਿ ਸ਼ਾਮ ਨੂੰ ਬੈਂਕ ਬੰਦ ਕਰਨ ਤੋਂ ਬਾਅਦ ਸਟਾਫ ਘਰ ਚਲਾ ਗਿਆ ਸੀ। ਸਵੇਰੇ ਫੋਨ ਆਇਆ ਕਿ ਬੈਂਕ ਦੇ ਬਾਹਰ ਅੱਗ ਲੱਗੀ ਹੋਈ ਹੈ। ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਬੈਂਕ ਦੇ ਬਾਹਰਲੇ ਹਿੱਸੇ, ਫਲੈਕਸੀ ਬੋਰਡ ਅਤੇ ਬਿਜਲੀ ਦੀਆਂ ਤਾਰਾਂ ਸੜ ਕੇ ਖਾਕ ਹੋ ਚੁੱਕੀਆਂ ਸਨ।
ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਰਾਤ 12 ਵਜੇ ਇੱਕ ਨੌਜਵਾਨ ਪੈਟਰੋਲ ਦੀ ਕੈਨ ਲੈ ਕੇ ਆਇਆ, ਬੈਂਕ ਦੇ ਬਾਹਰੀ ਹਿੱਸੇ ‘ਤੇ ਪੈਟਰੋਲ ਸੁੱਟਿਆ ਅਤੇ ਅੱਗ ਲਗਾ ਕੇ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਵਾਰਦਾਤ ਦਾ ਮਕਸਦ ਅਤੇ ਹਮਲਾਵਰਾਂ ਦੀ ਪਹਿਚਾਣ ਦਾ ਪਤਾ ਲਗਾਉਣ ਲਈ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਵਿਸਤ੍ਰਿਤ ਜਾਂਚ ਕੀਤੀ ਹੈ। ਇਹ ਘਟਨਾ ਇਲਾਕੇ ਵਿੱਚ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਈ ਹੈ।