Writer Harpreet Kaur Sandhu: ਉੱਘੀ ਪੰਜਾਬੀ ਲੇਖਿਕਾ ਹਰਪ੍ਰੀਤ ਕੌਰ ਸੰਧੂ ਨੂੰ ਮਿਲੇਗਾ ‘ਸਾਹਿਤ ਸਦਭਾਵਨਾ ਪੁਰਸਕਾਰ 2025’
Writer Harpreet Kaur Sandhu: ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਐਲਾਨ
ਮੀਡੀਆ ਪੀਬੀਐੱਨ, ਫਗਵਾੜਾ-
Writer Harpreet Kaur Sandhu: ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਿਟਡ ਲੁਧਿਆਣਾ ਵੱਲੋਂ ਹਰ ਸਾਲ ਦਿੱਤਾ ਜਾਂਦਾ “ਸਾਹਿਤ ਸਦਭਾਵਨਾ ਪੁਰਸਕਾਰ 2025” ਇਸ ਵਾਰ ਪਟਿਆਲਾ ਵਿੱਚ ਰਹਿਣ ਵਾਲੀ ਉੱਘੀ ਪੰਜਾਬੀ ਲੇਖਿਕਾ ਹਰਪ੍ਰੀਤ ਕੌਰ ਸੰਧੂ ਨੂੰ ਦਿੱਤਾ ਜਾਵੇਗਾ।
ਇਸ ਪੁਰਸਕਾਰ ਦਾ ਐਲਾਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ,ਸਕੱਤਰ ਡਾਕਟਰ ਹਰਜਿੰਦਰ ਸਿੰਘ ਅਟਵਾਲ ਅਤੇ ਮੀਡੀਆ ਸਕੱਤਰ ਡਾਕਟਰ ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ 21 ਹਜ਼ਾਰ ਰੁਪਏ ਨਗਦ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਂਦਾ ਹੈ।
ਇਹ ਤੀਸਰਾ ਪੁਰਸਕਾਰ ਹੈ ਇਸ ਤੋਂ ਪਹਿਲਾਂ ਇਹ ਪੁਰਸਕਾਰ ਡਾਕਟਰ ਬਿਕਰਮ ਸਿੰਘ ਘੁੰਮਣ ਅਤੇ ਹਰਮੀਤ ਵਿਦਿਆਰਥੀ ਨੂੰ ਦਿੱਤਾ ਜਾ ਚੁੱਕਾ ਹੈ।
ਇਹ ਪੁਰਸਕਾਰ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅਤੇ ਸਾਹਿਤਕ ਜਥੇਬੰਦੀਆਂ ਦੀ ਮਜ਼ਬੂਤੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਵਾਲੇ ਸਾਹਿਤਕਾਰਾਂ ਅਤੇ ਕਾਰਕੁੰਨਾ ਨੂੰ ਦਿੱਤਾ ਜਾਂਦਾ ਹੈ। ਡਾਕਟਰ ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਇਹ ਪੁਰਸਕਾਰ ਅਪ੍ਰੈਲ ਵਿੱਚ ਹੋਣ ਵਾਲੇ ਸੁਸਾਇਟੀ ਦੇ ਸਮਾਗਮ ਵਿੱਚ ਭੇਟ ਕੀਤਾ ਜਾਵੇਗਾ। Harpreet Kaur Sandhu