ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੱਡਾ ਹੁੰਗਾਰਾ, ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ ਵਿੱਚ ਹੋਏ ਸ਼ਾਮਿਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੱਡਾ ਹੁੰਗਾਰਾ, ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀ ਵਿੱਚ ਹੋਏ ਸ਼ਾਮਿਲ
ਪੰਜਾਬ ਨੈੱਟਵਰਕ, ਫਾਜ਼ਿਲਕਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਡਾਕਟਰ ਦਰਸ਼ਨ ਪਾਲ ਜੀ ਦੀਆਂ ਕਿਸਾਨ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਪਿੰਡ ਕਿੜਿਆਂ ਵਾਲਾ ਦੇ ਦਰਜਨਾਂ ਕਿਸਾਨ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਆਖ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸ਼ਾਮਿਲ ਹੋਏ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਆਗੂ ਅਤਰ ਬਰਾੜ ਅਤੇ ਬਲਦੇਵ ਬੋਪਾਰਾਏ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਿਨ-ਰਾਤ ਕਿਸਾਨਾਂ ਮਜ਼ਦੂਰਾਂ ਲਈ ਕੰਮ ਕਰ ਰਹੀ ਹੈ ਜਿਸ ਕਰਕੇ ਅੱਜ ਕਿਸਾਨ ਦਾ ਵੱਡਾ ਇਕੱਠ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸ਼ਾਮਿਲ ਹੋਇਆ ਹੈ।
ਇਸ ਮੌਕੇ ਇਕਾਈ ਪ੍ਰਧਾਨ ਹਜ਼ੂਰ ਸੰਧੂ, ਗੁਰਤੇਜ ਸੰਧੂ,ਸੁਖਵਿੰਦਰ ਸਿੰਘ,ਲਖਵਿੰਦਰ ਸੰਧੂ ਹਰਪ੍ਰੀਤ ਖੁੱਡਾ ,ਲਵਲੀ ਕੰਬੋਜ,ਨਵਦੀਪ ਸੰਧੂ,ਆਦਿ ਦੀ ਹਾਜ਼ਰੀ ਵਿੱਚ ਖੁਸ਼ਵਿੰਦਰ ਬਰਾੜ ਗੁਰਜਿੰਦਰ ਗਿੱਲ ,ਖੁਸ਼ਪਿੰਦਰ ਗਿੱਲ , ਸੁਖਮੰਦਰ ਗਿੱਲ ,ਹਰਪ੍ਰੀਤ ਗਿੱਲ,ਨਿਰਮਲ ਸੰਧੂ,ਗੋਲਾ ਸੰਧੂ,ਹਰਵਿੰਦਰ ਬਰਾੜ,ਮਨਪ੍ਰੀਤ ਸੰਧੂ,ਕੁਲਦੀਪ ਬਰਾੜ,ਸੁਨੀਲ ਕੰਬੋਜ,ਦਵਿੰਦਰ ਬਰਾੜ,ਯਾਦਵਿੰਦਰ ਬਰਾੜ,ਮੇਜਰ ਗਿੱਲ,ਆਤਮਾ ਬਰਾੜ,ਗੁਰਕੀਰਤ ਬਰਾੜ,ਬਲਜਿੰਦਰ ਸੰਧੂ,ਸੇਵਕ ਬਰਾੜ,ਚੰਨਾ ਮਾਨ,ਗੁਰਦੀਪ ਬਰਾੜ,ਗੁਰਜੀਤ ਬਰਾੜ,ਆਦਿ ਸ਼ਾਮਿਲ ਹੋਏ ।