Punjabi News: ਭਾਰਤੀ ਫ਼ੌਜ ਦੇ 3 ਜਵਾਨ ਅੱਤਵਾਦੀ ਹਮਲੇ ‘ਚ ਸ਼ਹੀਦ
Punjabi News: ਇਹ ਮੁਕਾਬਲਾ ਪਿਛਲੇ 4 ਦਿਨਾਂ ਤੋਂ ਕਠੂਆ ਦੇ ਜੰਗਲਾਂ ‘ਚ ਚੱਲ ਰਹੇ ਅੱਤਵਾਦ ਵਿਰੋਧੀ ਆਪ੍ਰੇਸ਼ਨ ਦਾ ਹਿੱਸਾ
Punjabi News: ਅੱਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਭਾਰਤੀ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਵੀ ਮਾਰੇ ਗਏ ਹਨ। ਇਹ ਮੁਕਾਬਲਾ ਪਿਛਲੇ 4 ਦਿਨਾਂ ਤੋਂ ਕਠੂਆ ਦੇ ਜੰਗਲਾਂ ‘ਚ ਚੱਲ ਰਹੇ ਅੱਤਵਾਦ ਵਿਰੋਧੀ ਆਪ੍ਰੇਸ਼ਨ ਦਾ ਹਿੱਸਾ ਹੈ।
ਸੂਤਰਾਂ ਮੁਤਾਬਕ ਚਾਰ ਤੋਂ ਪੰਜ ਅੱਤਵਾਦੀ ਸੰਘਣੇ ਜੰਗਲਾਂ ‘ਚ ਲੁਕੇ ਹੋਏ ਸਨ। ਸੁਰੱਖਿਆ ਬਲਾਂ ਨੇ ਜੁਥਾਨਾ ਇਲਾਕੇ ‘ਚ ਉਨ੍ਹਾਂ ਦੇ ਸਹੀ ਟਿਕਾਣੇ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ।
ਅੱਤਵਾਦੀਆਂ ਦਾ ਖਾਤਮਾ ਕਰਨ ਲਈ ਭਾਰਤੀ ਫੌਜ ਦੇ ਵਿਸ਼ੇਸ਼ ਬਲ ਮੈਦਾਨ ‘ਚ ਦਾਖਲ ਹੋਏ।
ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨਲਿਨ ਪ੍ਰਭਾਤ ਨੇ ਵੀ ਮੌਕੇ ‘ਤੇ ਪਹੁੰਚ ਕੇ ਕਾਰਵਾਈ ਦੀ ਨਿਗਰਾਨੀ ਕੀਤੀ।
ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਵੀਰਵਾਰ ਨੂੰ ਹੋਏ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਉਹੀ ਹਨ ਜੋ ਐਤਵਾਰ ਨੂੰ ਹੀਰਾਨਗਰ ਮੁਕਾਬਲੇ ਦੌਰਾਨ ਭੱਜਣ ‘ਚ ਕਾਮਯਾਬ ਹੋ ਗਏ ਸਨ।