ਅੱਗ ਨਾਲ ਸੜੀ ਕਣਕ ਦੇ ਮੁਆਵਜੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਐੱਸਡੀਐੱਮ ਦਫਤਰ ਗੁਰੂਹਰਸਹਾਏ ਪਹੁੰਚਿਆ
4 ਮਹੀਨੇ ਬੀਤਣ ਤੋਂ ਬਾਅਦ ਵੀ ਮੁਆਵਜਾ ਨਾ ਦੇਣਾ ਵਾਲਿਆਂ ਖਿਲਾਫ ਸ਼ੁਰੂ ਕਰਾਂਗੇ ਸੰਘਰਸ਼ – ਅਵਤਾਰ ਮਹਿਮਾਂ
ਗੁਰੂਹਰਸਹਾਏ
ਅਪ੍ਰੈਲ ਮਹੀਨੇ ਵਿਚ ਇਲਾਕਾ ਗੁਰੂਹਰਸਹਾਏ ਅੰਦਰ ਵੱਖ ਵੱਖ ਪਿੰਡਾਂ ਵਿਚ ਅੱਗ ਨਾਲ ਸੜੀ ਕਣਕ ਦਾ ਹਾਲੇ ਤਕ ਵੀ ਮੁਆਵਜਾ ਨਾ ਮਿਲਣ ਕਰਕੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜੱਥਾ ਜਿਲ੍ਹਾ ਪ੍ਰੈਸ ਸਕੱਤਰ ਪ੍ਰਤਾਪ ਸਿੰਘ ਲਖਮੀਰਪੁਰਾ ਅਤੇ ਬਲਾਕ ਪ੍ਰਧਾਨ ਗੁਰਭੇਜ ਸਿੰਘ ਲੋਹੜਾ ਨਵਾਬ ਦੀ ਅਗਵਾਈ ਵਿਚ ਗੁਰੂਹਰਸਹਾਇ ਦੇ ਪ੍ਰਸ਼ਾਸ਼ਨ ਨੂੰ ਮਿਲਿਆ | ਇਸ ਮੌਕੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਿਸਾਨ ਆਗੂ ਸ਼ਾਮਲ ਹੋਏ|
ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਗਰਦਾਵਰੀ ਤੋਂ ਪਹਿਲਾ ਹੀ ਨੁਕਸਾਨੀਆਂ ਫਸਲਾਂ ਦਾ ਪੈਸਾ ਕਿਸਾਨਾ ਦੇ ਖਾਤੇ ਵਿਚ ਪਹੁੰਚ ਜਾਵੇਗਾ|
ਪਰ ਇਥੇ ਗਰਦਾਵਰੀ ਹੋਣ ਤੋਂ ਲਗਪਗ 4 ਮਹੀਨੇ ਬਾਅਦ ਵੀ ਕਿਸਾਨਾਂ ਨੂੰ ਸੜੀ ਕਣਕ ਦਾ ਮੁਆਵਜਾ ਨਹੀਂ ਮਿਲਿਆ| ਓਹਨਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਲਾਣਿਆ ਹੋਇਆ ਮੁਆਵਜਾ ਤੁਰੰਤ ਕਿਸਾਨਾਂ ਦੇ ਖਾਤਿਆ ਵਿਚ ਪਾਇਆ ਜਾਵੇ|
ਆਗੂਆਂ ਨੇ ਕਿਹਾ ਕਿ ਪਹਿਲਾ ਤੋਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਮੁਆਵਜਾ ਹੋਰ ਲੇਟ ਕੀਤਾ ਗਿਆ ਤਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਸ਼ੁਰੂ ਕਰੇਗੀ|
ਇਸ ਮੌਕੇ ਗੁਰਨਾਮ ਸਿੰਘ ਚੱਕ ਸੋਮੀਆਂ ਬਾਜ਼ ਸਿੰਘ ਬੁਰਜ ਸੱਤਵੀਰ ਸਿੰਘ ਮਿਸ਼ਰੀ ਵਾਲਾ ਸਰਬਜੀਤ ਸਿੰਘ ਅਲਫੂਕੇ ਰਾਜ ਸਿੰਘ ਜੰਗ ਗੁਰਸੇਵਕ ਸਿੰਘ ਜੰਗ ਅਮਰੀਕ ਸਿੰਘ ਲਖਮੀਰਪੁਰਾ ਸਵਰਨ ਸਿੰਘ ਬਾਬਾ ਫਾਰਮ ਤੇਜ ਸ਼ਰਮਾ ਸ਼ਰੀਹ ਵਾਲਾ ਬਰਾੜ ਹਰਜੀਤ ਸਿੰਘ ਸ਼ਰੀਹ ਵਾਲਾ ਪਲਵਿੰਦਰ ਸਿੰਘ ਗੁਦੜ ਢੰਦੀ ਬਖਸ਼ੀਸ ਸਿੰਘ ਮਿਸ਼ਰੀ ਵਾਲਾ ਆਦਿ ਵੱਡੀ ਗਿਣਤੀ ਕਿਸਾਨ ਹਾਜਰ ਸਨ |

