Education News: ਸਾਰੇ ਸਕੂਲਾਂ ਲਈ ਸਖ਼ਤ ਹੁਕਮ! ਹੁਣ ਵਿਦਿਆਰਥੀਆਂ ਨੂੰ ਮਿਲੇਗਾ ਅਜਿਹਾ ਖਾਣਾ
ਨਵੀਂ ਦਿੱਲੀ-
ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਸਕੱਤਰ ਸੰਜੇ ਕੁਮਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰ, ਮੁੱਖ ਸਕੱਤਰ ਤੇ ਸਕੱਤਰ (ਸਿੱਖਿਆ) ਨਾਲ ਕੇਂਦਰੀ ਵਿਦਿਆਲਾ ਤੇ ਨਵੋਦਿਆ ਵਿਦਿਆਲਿਆਂ ਦੇ ਕਮਿਸ਼ਨਰਾਂ ਨੂੰ ਲਿਖੇ ਪੱਤਰ ’ਚ ਸਕੂਲਾਂ ’ਚ ਤੇਲ ਦੀ ਮਾਤਰਾ ਨੂੰ ਘਟਾਉਣ ਨੂੰ ਲੈ ਕੇ ਤੁਰੰਤ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਪੱਤਰ ’ਚ ਸਿਹਤ ਨੂੰ ਲੈ ਕੇ ਜਾਰੀ ਲੈਂਸੇਟ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿਚ 2022 ’ਚ ਦੇਸ਼ ’ਚ ਪੰਜ ਤੋਂ 19 ਸਾਲ ਦੇ ਉਮਰ ਵਰਗ ਦੇ 12.5 ਮਿਲੀਅਨ ਬੱਚੇ ਮੋਟਾਪੇ ਦੀ ਸਮੱਸਿਆ ਤੋਂ ਪੀੜਤ ਪਾਏ ਗਏ ਹਨ, ਜਦਕਿ 1990 ’ਚ ਇਨ੍ਹਾਂ ਦੀ ਗਿਣਤੀ ਸਿਰਫ 0.4 ਮਿਲੀਅਨ ਹੀ ਸੀ।
ਇਹ ਕਦਮ ਵੀ ਚੁੱਕਣ ਦੇ ਦਿੱਤੇ ਸੁਝਾਅ
-ਸਕੂਲਾਂ ’ਚ ਤਾਇਨਾਤ ਰਸੋਈਏ ਨੂੰ ਘੱਟ ਤੇਲ ਵਾਲੇ ਖਾਣੇ ਤਿਆਰ ਕਰਨ ਲਈ ਸਿਖਲਾਈ ਦਿਵਾਈ ਜਾਵੇ।
-ਸਕੂਲਾਂ ’ਚ ਬੱਚਿਆਂ ਵਿਚ ਹੀ ਸਿਹਤ ਦੂਤ ਤਾਇਨਾਤ ਕੀਤੇ ਜਾਣ।
-ਸਕੂਲਾਂ ’ਚ ਗ੍ਰਹਿ ਵਿਗਿਆਨ ਕਾਲਜਾਂ ਦੀ ਮਦਦ ਨਾਲ ਘੱਟ ਤੇਲ ਵਾਲੇ ਖਾਣੇ ਬਣਾਉਣ, ਕੁਕਿੰਗ ਕਲਾਸਾਂ ਲਗਵਾਉਣ ਵਰਗੇ ਪ੍ਰੋਗਰਾਮ ਕਰਵਾਏ ਜਾਣ।
-ਬੱਚਿਆਂ ਨੂੰ ਯੋਗਾਂ ਤੇ ਕਸਰਤ ਵਰਗੀਆਂ ਸਰਗਰਮੀਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਵੇ।