ਵੱਡੀ ਖ਼ਬਰ: ਪੰਜਾਬ ‘ਚ ਅੰਬੇਦਕਰ ਦੀ ਮੂਰਤੀ ਤੋੜਨ ਵਾਲੇ ਗ੍ਰਿਫ਼ਤਾਰ
ਰੋਹਿਤ ਗੁਪਤਾ, ਗੁਰਦਾਸਪੁਰ
ਬੀਤੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਬੁੱਤ ਦੀ ਤੋੜ ਭੰਨ ਕਰਨ ਵਾਲੇ ਛੇ ਦੋਸ਼ੀਆਂ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਗਿਰਫਤਾਰ ਕਰ ਲਿਆ ਹੈ।
ਇਹਨਾਂ ਦੀ ਗਿਰਫਤਾਰੀ ਤੋਂ ਬਾਅਦ ਇਹ ਵੀ ਖੁਲਾਸਾ ਹੋਇਆ ਹੈ ਕਿ ਮੂਰਤੀ ਤੋੜਨ ਦੀ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ ਸੀ ਕਿਉਂਕਿ ਇਹ ਦੋ ਵੱਖ-ਵੱਖ ਗੱਡੀਆਂ ਤੇ ਸਵਾਰ ਹੋ ਕੇ ਆਏ ਸਨ ਅਤੇ ਘਟਨਾ ਨੂੰ ਅੰਜਾਮ ਤੋਂ ਦੇਣ ਤੋਂ ਪਹਿਲਾਂ ਇਲਾਕੇ ਦੇ ਇੱਕ ਰੈਸਟੋਰੈਂਟ ਵਿੱਚ ਵੀ ਗਏ ਸਨ।
ਪੁਲਿਸ ਵੱਲੋਂ ਇਹਨਾਂ ਵੱਲੋਂ ਵਰਤੀਆਂ ਗਈਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ 24 ਘੰਟੇ ਦੇ ਅੰਦਰ ਅੰਦਰ ਹੀ ਜਿਨਾਂ ਨੇ ਬਾਬਾ ਸਾਹਿਬ ਦੇ ਪੁੱਤ ਨੂੰ ਛੇੜਛਾੜ ਕੀਤੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਸਾਰੇ ਹੀ ਨੌਜਵਾਨ 30 ਸਾਲ ਤੋਂ ਘੱਟ ਦੀ ਉਮਰ ਦੇ ਨੇ ਜਾਂਚ ਚੱਲ ਰਹੀ ਹੈ ਕਿ ਕੌਣ ਇਸ ਸਾਜ਼ਿਸ਼ ਦੇ ਪਿੱਛੇ ਹੈ ਅਤੇ ਕਿਸ ਦੇ ਕਹਿਣ ਤੇ ਇਹਨਾਂ ਨੌਜਵਾਨਾਂ ਨੇ ਅਜਿਹਾ ਕੰਮ ਕੀਤਾ ਹੈ।
ਡੀਆਈਜੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਸਾਡੀ ਪ੍ਰਾਥਮਿਕਤਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੀਏ ਉਸ ਦੇ ਮਗਰੋਂ ਹੁਣ ਜਾਂਚ ਚੱਲੇਗੀ ਅਤੇ ਜੋ ਵੀ ਸਾਹਮਣੇ ਆਏਗਾ ਜਾਣਕਾਰੀ ਦੇ ਦਿੱਤੀ ਜਾਏਗੀ। ਕੁੱਲ ਸੱਤ ਦੋਸ਼ੀ ਸਨ, ਜਿੰਨਾਂ ਵਿਚੋਂ ਛੇ ਨੂੰ ਗ੍ਰਿਫਤਾਰ ਕਰ ਲਿਆ ਹੈ, ਇੱਕ ਨੂੰ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ, ਉਹ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।