ਸਟੇਟ ਅਵਾਰਡੀ ਰੋਟੇਰਿਅਨ ਅਮਨ ਸ਼ਰਮਾ ਦੂਜੇ ਜਗਮੇਰ ਸਿੰਘ ਸੋਹੀ ਯਾਦਗਾਰੀ ਅਵਾਰਡ ਨਾਲ ਸਨਮਾਨਿਤ

All Latest NewsNews FlashPunjab News

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਅੱਜ ਹੈਪੀ ਹੈਪੀ ਇੰਟਰਟੇਨਮੇੰਟ ਯੂ ਟਿਊਬ ਵਲੋਂ ਸਟੇਟ ਅਵਾਰਡੀ ਰੋਟੇਰਿਅਨ ਅਮਨ ਸ਼ਰਮਾ ਨੂੰ ਅੰਮ੍ਰਿਤਸਰ ਦੀ ਨਾਮਵਰ ਸਮਾਜਿਕ ਸਖ਼ਸੀਅਤ ਸਵਰਗੀ ਸ੍ਰ. ਜਗਮੇਰ ਸਿੰਘ ਸੋਹੀ ਯਾਦਗਾਰੀ ਦੂਸਰਾ ਆਵਾਰਡ ਨਾਲ ਸਨਮਾਨਿਤ ਕੀਤਾ ਗਿਆ |ਇਸ ਮੌਕੇ ਚੈਨਲ ਦੇ ਮੁੱਖ ਪ੍ਰਬੰਧਕ ਪ੍ਰਸਿੱਧ ਕਲਾਕਾਰ ਗੁਰਭੇਜ ਸਿੰਘ ਗੁਰ ਰੰਧਾਵਾ ਨੇ ਦੱਸਿਆ ਕਿ ਜਗਮੇਰ ਸਿੰਘ ਸੋਹੀ ਇਲਾਕੇ ਦੀ ਬਹੁਤ ਵੱਡੀ ਹਸਤੀ ਸੀ ਜੋ ਗਰੀਬਾਂ ਦੇ ਮਦਦਗਾਰ,ਸਿੱਖਿਆ, ਖੇਡਾਂ, ਸੰਗੀਤ ਨੂੰ ਪ੍ਰਮੋਟ ਕਰਨ ਵਾਲੇ ਅਤੇ ਵਾਤਾਵਰਨ ਪ੍ਰੇਮੀ ਸੀ|

ਉਹਨਾਂ ਦੇ ਚੰਗੇ ਕਾਰਜਾਂ ਨੂੰ ਸਮਰਪਿਤ ਇਹ ਅਵਾਰਡ ਸ਼ੁਰੂ ਕੀਤਾ ਗਿਆ ਜੋ ਕਿ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀ ਤਰਾਂ ਸਿੱਖਿਆ, ਖੇਡਾਂ, ਵਾਤਾਵਰਨ ਅਤੇ ਸਮਾਜ ਭਲਾਈ ਕਾਰਜ ਕਰਨ ਵਾਲੀ ਸਖ਼ਸੀਅਤ ਨੂੰ ਦਿੱਤਾ ਜਾਂਦਾ ਹੈ ਇਸ ਲੜੀ ਵਿੱਚ ਇਸ ਵਾਰ ਇਹ ਦੂਸਰਾ ਵੱਕਾਰੀ ਜਗਮੇਰ ਸਿੰਘ ਸੋਹੀ ਅਵਾਰਡ ਇਹਨਾਂ ਖੇਤਰਾਂ ਵਿੱਚ ਵਿਸ਼ੇਸ਼ ਸੇਵਾਵਾਂ ਦੇਣ ਲਈ ਅਮਨ ਸ਼ਰਮਾ ਨੂੰ ਦਿੱਤਾ ਗਿਆ ਹੈ।

ਉੱਘੇ ਲੇਖਕ ਅਤੇ ਪੱਤਰਕਾਰ ਮਹਾਂਵੀਰ ਸਿੰਘ ਗਿੱਲ ਮੁੱਖ ਮਹਿਮਾਨ ਸਨ ਅਤੇ ਨੌਜਵਾਨ ਸਮਾਜਿਕ ਆਗੂ, ਪਹਿਲਾਂ ਜਗਮੇਰ ਸਿੰਘ ਸੋਹੀ ਅਵਾਰਡ ਲੈਣ ਵਾਲੇ ਸੁਖਵਿੰਦਰ ਸਿੰਘ ਸੋਹੀ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਬੋਲਦਿਆਂ ਪ੍ਰਬੰਧਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਅਮਨ ਸ਼ਰਮਾ ਨੇ ਬਾਰਡਰ ਦੇ ਪਿੱਛੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਧਾਰ ਦਾ ਬਤੌਰ ਇੰਚਾਰਜ ਪ੍ਰਿੰਸੀਪਲ ਅਤੇ ਸੋਹੀਆਂ ਕਲਾਂ, ਹੋਰ ਕਈ ਸਕੂਲਾਂ ਅਤੇ ਵਿਦਿਆਰਥੀਆਂ ਲਈ ਬਿਹਤਰੀ ਵਿਕਾਸ ਲਈ ਬਹੁਤ ਕੰਮ ਕੀਤਾ।

ਜਿਸ ਲਈ ਇਹਨਾਂ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਅਮਨ ਸ਼ਰਮਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਆਈ.ਪੀ. ਪੀ., ਸੇਵਾ ਸਾਡਾ ਮਿਸ਼ਨ ਦੇ ਪ੍ਰਧਾਨ , ਬਾਬਾ ਦਰਸ਼ਨ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ (ਰਜਿ.) ਦੇ ਪ੍ਰਧਾਨ,ਕਈ ਲੋਕ ਭਲਾਈ ਸੰਸਥਾਵਾਂ ਅਤੇ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਹਾਈ ਪਾਵਰ ਕਮੇਟੀ ਦਿਸ਼ਾ ਦੇ ਮੇਂਬਰ ਵੀ ਹਨ।

ਇਸ ਮੌਕੇ ਖੇਡਾਂ, ਸੰਗੀਤ, ਧਰਮ, ਪੜ੍ਹਾਈ ਲਈ ਵਿਸ਼ੇਸ਼ ਸੇਵਾਵਾਂ ਦੇਣ ਲਈ ਕ੍ਰਮਵਾਰ ਕਬੱਡੀ ਉਸਤਾਦ ਮੁਕੇਸ਼ ਜੋਸ਼ੀ, ਗੀਤਕਾਰ ਸੁਖਵੰਤ ਸਿੰਘ ਚੇਤਨਪੁਰੀ, ਸਵ ਦਰਸ਼ਨ ਸਿੰਘ ਸੋਹੀਆਂ ਕਲਾਂ, ਵਿਦਿਆਰਥਣ ਰਾਜਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਮੇਸ਼ ਰਾਮਪੁਰਾ,ਸਰਬਜੀਤ ਸਿੰਘ ਸਰਬ ਮਜੀਠਾ,ਲਵਪ੍ਰੀਤ ਸੋਹੀ,ਧੀਰ ਸਿੰਘ ਸਾਬਕਾ ਸਰਪੰਚ ਚੇਤਨਪੁਰਾ, ਭੁਪਿੰਦਰ ਸਿੰਘ, ਮਨਜੀਤ ਕੌਰ, ਲਕਸ਼ ਜੋਸ਼ੀ, ਅਮਰੀਕ ਸਿੰਘ ਅਤੇ ਹੋਰ ਮੋਹਤਬਰ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *