ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਸ਼ਾਨਦਾਰ ਤਰੀਕੇ ਨਾਲ ਹੋਈ ਮੈਗਾ ਪੀਟੀਐਮ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਿੱਖਿਆ ਅਫਸਰ (ਪ੍ਰਾਇਮਰੀ )ਸੁਨੀਤਾ ਰਾਣੀ ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਣਜੀਤ ਸਿੰਘ, ਇੰਚਾਰਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅੰਮ੍ਰਿਤ ਪਾਲ ਸਿੰਘ ਬਰਾੜ, ਸੀਐਚਟੀ ਸਵੇਤਾ ਰਾਣੀ ਅਤੇ ਸਕੂਲ ਹੈੱਡ ਟੀਚਰ ਸੰਦੀਪ ਟੰਡਨ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਬਲਾਕ ਫਿਰੋਜ਼ਪੁਰ 3 ਦੀ ਮੈਗਾ ਪੀਟੀਐਮ ਵਿੱਚ ਮਾਪਿਆਂ ਦਾ ਉਤਸ਼ਾਹ ਬੜਾ ਹੀ ਸ਼ਲਾਗਾ ਯੋਗ ਸੀ।
ਇਸ ਵਿੱਚ ਮਾਪਿਆਂ ਨੂੰ ਵਿਦਿਆਰਥੀਆਂ ਦੀ ਸਰੀਰਕ ,ਮਾਨਸਿਕ ਵਿਕਾਸ ਤੇ ਵਿੱਦਿਅਕ ਪ੍ਰਾਪਤੀਆਂ ਬਾਰੇ ਤੇ ਪੜਾਉਣ ਦੇ ਢੰਗ ਬਾਰੇ ਵਿਸਥਰਪੁਰਵਕ ਚਰਚਾ ਕੀਤੀ ਅਤੇ ਸੀਈਪੀ ਦੀ ਤਿਆਰੀਆਂ ਜਾਣਕਾਰੀ ਦਿੱਤੀ। ਸਰਕਾਰੀ ਸਕੂਲਾਂ ਨੂੰ ਪ੍ਰਾਪਤ ਸਹੂਲਤਾਂ ਬਾਰੇ ਵੀ ਦੱਸਿਆ ਗਿਆ।ਇਸ ਵਿੱਚ ਹਰੇਕ ਬੱਚੇ ਦੇ ਲਗਭਗ ਮਾਪੇ ਹਾਜ਼ਰ ਸਨ।
ਨਵੀਂ ਬਣੀ ਪੰਚਾਇਤ ਸਰਪੰਚ ਬਲਵਿੰਦਰ ਕੌਰ, ਮੈਂਬਰ ਪੰਚਾਇਤ ਆਸਾ ਸਿੰਘ, ਗੁਰਮੀਤ ਸਿੰਘ ,ਬੋਹੜ ਸਿੰਘ ,ਜਸਵਿੰਦਰ ਕੌਰ ,ਹਰਮੀਤ ਸਿੰਘ ,ਹਰਮੀਤ ਕੌਰ, ਦਾ ਸਵਾਗਤ ਐਸਐਮਸੀ ਮੈਂਬਰ ਬਿਮਲਾ ਕੌਰ ਅਤੇ ਸਕੂਲ ਮੁਖੀ ਸੰਦੀਪ ਟੰਡਨ ਵੱਲੋਂ ਕੀਤਾ ਗਿਆ ਅਤੇ ਸਕੂਲ ਵਿੱਚ ਚੱਲ ਰਹੇ ਅਧਿਆਪਨ ਵਿਧੀ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਇਹ ਸਮੇਂ ਪੰਚਾਇਤ ਮੈਂਬਰਾਂ ਵੱਲੋਂ ਬੱਚਿਆਂ ਨੂੰ ਬੈਗ ਵੰਡੇ ਗਏ। ਇਸ ਮੌਕੇ ਐਸਐਮਸੀ ਮੈਂਬਰ ਸੁਖਵਿੰਦਰ ਸਿੰਘ ਬਸੰਤ ਕੌਰ ਅਤੇ ਸਕੂਲ ਸਟਾਫ ਪੂਜਾ, ਨੀਰੂ ,ਸ਼ਿਫਾਲੀ ਮੋਂਗਾ ਅਤੇ ਅਪਰਾਜਿਤਾ ਹਾਜਰ ਸਨ।