ਵੱਡੀ ਖ਼ਬਰ: ਸਾਬਕਾ CM ਚੰਨੀ ਵਿਵਾਦਾਂ ‘ਚ ਘਿਰੇ, ਮਹਿਲਾ ਕਮਿਸ਼ਨ ਨੇ ਭੇਜਿਆ ਕਾਰਨ ਦੱਸੋ ਨੋਟਿਸ!
ਪੰਜਾਬ ਨੈੱਟਵਰਕ, ਚੰਡੀਗੜ੍ਹ
ਆਪਣੇ ਬਿਆਨਾਂ ਨੂੰ ਲੈ ਕੇ ਫਿਰ ਤੋਂ ਵਿਵਾਦਾਂ ਦੇ ਵਿੱਚ ਸਾਬਕਾ ਸੀਐੱਮ ਚਰਨਜੀਤ ਚੰਨੀ ਘਿਰ ਗਏ ਹਨ।
ਮਹਿਲਾ ਕਮਿਸ਼ਨ ਪੰਜਾਬ ਨੇ ਚੰਨੀ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਆਪਣੇ ਬਿਆਨ ਨੁੰ ਵਾਪਸ ਲੈਣ ਦੇ ਨਾਲ ਨਾਲ ਮਾਫ਼ੀ ਮੰਗਣ ਦੀ ਗੱਲ ਕਹੀ ਹੈ।
ਹਾਲਾਂਕਿ ਮਹਿਲ ਕਮਿਸ਼ਨ ਨੇ ਆਪਣੇ ਨੋਟਿਸ ਵਿੱਚ ਚੰਨੀ ਨੂੰ ਸਾਫ਼ ਕਿਹਾ ਹੈ ਕਿ, ਜੇਕਰ ਉਸਨੇ ਮਾਫ਼ੀ ਨਾ ਮੰਗੀ ਤਾਂ, ਅਸੀਂ ਮਾਮਲਾ ਦਰਜ ਕਰਵਾਵਾਂਗੇ।