ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਹੀਟ ਵੇਵ ਅਲਰਟ ਜਾਰੀ, ਮੀਂਹ ਦੀ ਸੰਭਾਵਨਾ….!
ਚੰਡੀਗੜ੍ਹ-
ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਅੰਦਰ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ, ਹਾਲਾਂਕਿ ਮੀਂਹ ਪੈਣ ਦੀ ਪੰਜਾਬੀਆਂ ਨੂੰ ਉਡੀਕ ਕਰਨੀ ਪਵੇਗੀ।
ਦੱਸ ਦਈਏ ਕਿ ਸੂਬੇ ‘ਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਤਾਪਮਾਨ 37.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਮੌਸਮ ਵਿਭਾਗ ਮੁਤਾਬਕ 7 ਅਪ੍ਰੈਲ ਤੋਂ 10 ਅਪ੍ਰੈਲ ਤੱਕ ਪੰਜਾਬ ‘ਚ ਕੁਝ ਥਾਵਾਂ ‘ਤੇ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਪਰ ਚੰਡੀਗੜ੍ਹ ‘ਚ ਕੁਝ ਥਾਵਾਂ ‘ਤੇ ਹੀਟ ਵੇਵ ਬਰਕਰਾਰ ਰਹਿ ਸਕਦੀ ਹੈ।
ਰਿਪੋਰਟਾਂ ਅਨੁਸਾਰ, 9 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ। ਇਸ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ। 10 ਅਤੇ 11 ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।
ਹਾਲਾਂਕਿ ਮਾਹਿਰਾਂ ਅਨੁਸਾਰ ਮੀਂਹ ਅਤੇ ਹਨੇਰੀ ਇਸ ਵੇਲੇ ਕਿਸਾਨਾਂ ਲਈ ਚੰਗੀ ਨਹੀਂ ਹੈ। ਕਿਉਂਕਿ ਵਾਢੀ ਦਾ ਕੰਮ 10 ਅਪ੍ਰੈਲ ਤੱਕ ਪੂਰੇ ਜ਼ੋਰਾਂ ‘ਤੇ ਰਹੇਗਾ।