All Latest NewsNews FlashPunjab News

ਕੈਰੀਅਰ ਗਾਈਂਡੈਸ ਸੈੱਲ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਰੀਅਰ ਚੋਣ ਸਬੰਧੀ ਸੈਮੀਨਾਰ

 

ਪੰਜਾਬ ਨੈੱਟਵਰਕ, ਬੁੱਟਰ

ਪਿੰਡ ਬੁੱਟਰ ਦੇ ਗੁਰਦੁਆਰਾ ਸਾਹਿਬ ਵਿਖੇ ਕੈਰੀਅਰ ਗਾਈਂਡੈਸ ਸੈੱਲ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਰੀਅਰ ਚੋਣ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵੱਖ -ਵੱਖ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਦਸਵੀਂ ਤੇ ਬਾਰਵੀਂ ਤੋਂ ਬਾਅਦ ਹੋਣ ਵਾਲੇ ਕੋਰਸਾਂ ਅਤੇ ਵੱਖ -ਵੱਖ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਦੱਸਿਆ ਗਿਆ। ਇਸ ਸੈਮੀਨਾਰ ਵਿੱਚ ਬੁਲਾਰਿਆਂ ਦੇ ਤੌਰ “ਤੇ ਪ੍ਰਭਜੀਤ ਸਿੰਘ (ਪੀ.ਸੀ.ਐਸ) ਬੀ.ਡੀ.ਪ.ਓ. ਨਥਾਣਾ, ਡਾ ਜੁਬੈਨ ਪਰੂਥੀ ਸ਼ੈਕਸਨ ਅਫਸਰ ਖੇਤਰੀ ਟਰਾਂਸਪੋਰਟ ਦਫਤਰ ਸ੍ਰੀ ਮੁਕਤਸਰ ਸਾਹਿਬ, ਸਰਦਾਰ ਹਰਦੀਪ ਸਿੰਘ ਢਿੱਲੋ ਸਟੈਨੋ ਬੀ.ਡੀ.ਪੀ.ਓ ਦਫਤਰ ਸੰਗਤ ਮੰਡੀ ਸ਼ਾਮਿਲ ਹੋਏ।

ਇਹਨਾਂ ਬੁਲਾਰਿਆਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਵੱਖ -ਵੱਖ ਖੇਤਰਾਂ ਵਿੱਚ ਰੁਜ਼ਗਾਰ ਬਾਰੇ ਜਾਣਕਾਰੀ ਦਿੱਤੀ ।ਸਰਦਾਰ ਪ੍ਰਭਜੀਤ ਸਿੰਘ ਨੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਸਰਕਾਰੀ ਪੇਪਰਾਂ ਦੀ ਤਿਆਰੀ ਸਬੰਧੀ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ । ਡਾ ਜੁਬੈਨ ਪਰੂਥੀ ਨੇ ਕਮਰਸ ਖੇਤਰ ਬਾਰੇ ਬੋਲਦਿਆਂ ਇਸ ਖੇਤਰ ਨਾਲ ਸਬੰਧਿਤ ਕੋਰਸਾਂ ਅਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਬੁਲਾਰੇ ਵਜੋਂ ਬੋਲਦਿਆਂ ਸੁਖਰਾਜ ਸਿੰਘ ਬੁੱਟਰ ਨੇ ਆਰਟਸ ਖੇਤਰ ਨਾਲ ਸਬੰਧਿਤ ਕੋਰਸਾਂ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ।ਇਸ ਤੋਂ ਇਲਾਵਾ ਓਹਨਾਂ ਨੇ ਪੁਲਿਸ ,ਫੌਜ ਅਤੇ ਪੈਰਾਮਿਲਟਰੀ ਫੋਰਸਾਂ ਵਿੱਚ ਵੀ ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ । ਡਾ ਚਮਕੌਰ ਸਿੰਘ ਨੇ ਮੈਡੀਕਲ ਖੇਤਰ ਬਾਰੇ ਗੱਲਬਾਤ ਕਰਦਿਆਂ ਵੱਖ-ਵੱਖ ਕੋਰਸਾਂ ਅਤੇ ਮੈਡੀਕਲ ਪੜ੍ਹਾਈ ਨਾਲ ਦੇਸ਼-ਵਿਦੇਸ਼ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਅਮਨਦੀਪ ਸਿੰਘ ਨੇ ਨਾਨ – ਮੈਡੀਕਲ ਖੇਤਰ ਨਾਲ ਸਬੰਧਿਤ ਕੋਰਸਾਂ ਅਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ।

ਡਾ ਪਰਮਿੰਦਰ ਸਿੰਘ ਨੇ ਇਸ ਮੌਕੇ ਕਾਨੂੰਨ ਵਿਸ਼ੇ ਨਾਲ ਸਬੰਧਿਤ ਚਰਚਾ ਕਰਦਿਆਂ ਵੱਖ -ਵੱਖ ਕੋਰਸਾਂ ਅਤੇ ਇਸ ਖੇਤਰ ਵਿੱਚ ਰੁਜ਼ਗਾਰ ਬਾਰੇ ਚਾਨਣਾ ਪਾਇਆ । ਇਸ ਸੈਮੀਨਾਰ ਵਿੱਚ ਆਖਰੀ ਬੁਲਾਰੇ ਵਜੋਂ ਬੋਲਦਿਆਂ ਪ੍ਰੋ. ਅਮ੍ਰਿਤਪਾਲ ਸਿੰਘ ਨੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਨੁਕਤੇ ਸਾਂਝੇ ਕਰਨ ਦੇ ਨਾਲ-ਨਾਲ ,ਵਿਦਿਆਰਥੀ ਜੀਵਨ ਵਿੱਚ ਖੇਡਾਂ ਦੇ ਮਹੱਤਵ ,ਰੁਜ਼ਗਾਰ ਵਿੱਚ ਖੇਡਾਂ ਦੇ ਰੋਲ ਬਾਰੇ ਚਰਚਾ ਕੀਤੀ ।ਇਸ ਮੌਕੇ ਉਚੇਰੀ ਸਿੱਖਿਆ ਬਾਰੇ ਗੱਲਬਾਤ ਕਰਦਿਆਂ ਵੱਖ-ਵੱਖ ਕੋਰਸਾਂ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਸ ਸੈਮੀਨਾਰ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਡਾ ਚਮਕੌਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ ।ਸੈਮੀਨਾਰ ਦੇ ਅਖੀਰ ਵਿੱਚ ਪ੍ਰੋ ਅਮ੍ਰਿਤਪਾਲ ਸਿੰਘ ਵੱਲੋਂ ਇਸ ਸੈਮੀਨਾਰ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਬੁਲਾਰਿਆਂ ,ਨਗਰ ਪੰਚਾਇਤ ,ਪ੍ਰਬੰਧਕੀ ਟੀਮ ,ਵਲੰਟੀਅਰਾਂ ,ਗੁਰਦੁਆਰਾ ਕਮੇਟੀ ,ਨਗਰ ਨਿਵਾਸੀਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ ।ਅੰਤ ਵਿੱਚ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਸਾਹਿਬ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੁਖਮੰਦਰ ਸਿੰਘ ਸਰਪੰਚ ,ਧਰਮਵੀਰ ਮੈਂਬਰ , ਲਖਵਿੰਦਰ ਮੈਂਬਰ ,ਮਲਕੀਤ ਮੈਂਬਰ ਅਮਨਦੀਪ ਸਿੰਘ , ਅਮਨਦੀਪ ਮਾਸਟਰ, ਐਡਵੋਕੇਟ ਮਨਜਿੰਦਰ,ਮਾਸਟਰ ਅੰਗਰੇਜ ਸਿੰਘ ,ਜਸਵਿੰਦਰ ਸਿੰਘ,ਬਲਕਰਨ ਸਿੰਘ,ਸੀਪਨ ਮੈਂਬਰ, ਗੁਰਪ੍ਰੀਤ , ਨਿਰਮਲ, ਜਸਕਰਨ, ਅੰਗਰੇਜ ਨੀਟੂ,ਬੋਹੜ ਸਿੰਘ,ਡਾ ਕੀਤ ਸਮੇਤ 100 ਦੇ ਕਰੀਬ ਵਿਦਿਆਰਥੀ ਅਤੇ ਪਿੰਡ ਵਾਸੀ ਮੌਜੂਦ ਸਨ।

 

Leave a Reply

Your email address will not be published. Required fields are marked *