ਵੱਡੀ ਖ਼ਬਰ: ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ! ਕੀ ਸੁਖਬੀਰ ਦੇ ਨਾਂਅ ‘ਤੇ ਫੇਰ ਲੱਗੇਗੀ ਮੋਹਰ?

All Latest NewsNews FlashPunjab News

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਵੇਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਹੋਈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 12 ਅਪ੍ਰੈਲ ਨੂੰ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਅੰਮ੍ਰਿਤਸਰ ਵਿਖੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਹੋਵੇਗਾ।

ਹਾਲਾਂਕਿ ਸਵਾਲ ਇਹ ਹੈ ਕਿ ਕੀ ਇਸ ਵਾਰ ਵੀ ਸੁਖਬੀਰ ਬਾਦਲ ਦੇ ਨਾਮ ਤੇ ਮੋਹਰ ਲੱਗੇਗੀ।

ਮੀਟਿੰਗ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਪਾਰਟੀ ਦੀ ਭਰਤੀ ਮੁਕੰਮਲ ਹੋਈ ਹੈ। ਸਾਡੀ ਮੈਂਬਰਸ਼ਿਪ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਵੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਪਰ ਇਸ ਸਮੇ ਬਲਵਿੰਦਰ ਸਿੰਘ ਭੂੰਦੜ ਨੇ ਜੋ ਰੋਲ ਅਦਾ ਕੀਤਾ ,ਉਸ ਲਈ ਮਤਾ ਪਾ ਕੇ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ।

5 ਸਾਲ ਪਹਿਲਾਂ ਇਸ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ,ਅੱਜ ਉਸਦੀ ਆਖਰੀ ਮੀਟਿੰਗ ਸੀ। ਸਾਰੇ ਮੈਂਬਰ ਅੱਜ ਹਾਜ਼ਿਰ ਰਹੇ ਹਨ।

 

Media PBN Staff

Media PBN Staff

Leave a Reply

Your email address will not be published. Required fields are marked *