ਭਗਵੰਤ ਮਾਨ ਨੇ ਆਕੜ ‘ਚ ਦਿੱਤਾ ਹੜਤਾਲੀ ਮੁਲਾਜ਼ਮਾਂ ਨੂੰ ਮੀਟਿੰਗ ਦਾ ਸੱਦਾ!

All Latest NewsGeneral NewsNews FlashPunjab NewsTop Breaking

 

ਚੰਡੀਗੜ੍ਹ, 29 ਨਵੰਬਰ 2025 (Media PBN)

ਜਿੱਥੇ ਇੱਕ ਪਾਸੇ ਅੱਜ ਪੀਆਰਟੀਸੀ ਦੇ ਸੰਘਰਸ਼ਲਸ਼ੀ ਮੁਲਾਜ਼ਮਾਂ ਨੂੰ ਸਰਕਾਰ ਦੇ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ, ਉਥੇ ਹੀ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਕੜ ਦੇ ਵਿੱਚ ਹੜਤਾਲੀ ਮੁਲਾਜ਼ਮਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ।

ਭਗਵੰਤ ਮਾਨ (CM Bhagwant Mann) ਨੇ ਪੀਆਰਟੀਸੀ (PRTC) ਅਤੇ ਪਨਬੱਸ (PUNBUS) ਦੇ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਕਿਹਾ, ਉਹ ਆਪਣੀਆਂ ਮੰਗਾਂ ਮਨਵਾਉਣ ਲਈ ਆਮ ਜਨਤਾ ਨੂੰ ਪਰੇਸ਼ਾਨ ਨਾ ਕਰਨ।

CM ਮਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਾਡੇ ਕੋਲ ਆਓ, ਸਾਡੇ ਨਾਲ ਬੈਠੋ। ਅਸੀਂ ਟੇਬਲ ‘ਤੇ ਬੈਠ ਕੇ ਤੁਹਾਡੀਆਂ ਮੰਗਾਂ ਅਤੇ ਮੁੱਦਿਆਂ ਨੂੰ ਹੱਲ ਕਰਾਂਗੇ।” ਹਾਲਾਂਕਿ, ਉਨ੍ਹਾਂ ਨੇ ਇੱਕ ਸਖ਼ਤ ਲਕੀਰ ਖਿੱਚਦਿਆਂ ਕਿਹਾ ਕਿ ਉਨ੍ਹਾਂ ਦੀ ਇੱਕੋ-ਇੱਕ ਅਪੀਲ ਇਹੀ ਹੈ ਕਿ ਆਪਣੀ ਗੱਲ ਮਨਵਾਉਣ ਲਈ ਲੋਕਾਂ ਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਨਾ ਕਰਨ।

ਸਥਿਤੀ ਦੀ ਗੰਭੀਰਤਾ ਨੂੰ ਸਮਝਾਉਣ ਲਈ ਮੁੱਖ ਮੰਤਰੀ ਨੇ ਆਪਣਾ ਇੱਕ ਨਿੱਜੀ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਕੁਰਾਲੀ ਬੱਸ ਸਟੈਂਡ (Kurali Bus Stand) ‘ਤੇ ਇੱਕ ਅਚਨਚੇਤ ਚੈਕਿੰਗ ਕੀਤੀ ਸੀ। CM ਨੇ ਕਿਹਾ, “ਮੈਂ ਉੱਥੇ ਨਿਰੀਖਣ ਲਈ ਗਿਆ ਸੀ ਅਤੇ ਮੈਂ ਦੇਖਿਆ ਕਿ 30 ਮਿੰਟ ਤੱਕ ਸਟੈਂਡ ‘ਤੇ ਇੱਕ ਵੀ ਬੱਸ ਨਹੀਂ ਆਈ।”

CM ਮਾਨ ਨੇ ਦੱਸਿਆ ਕਿ ਉਸ ਦੌਰਾਨ ਉਨ੍ਹਾਂ ਨੇ ਉੱਥੇ ਮੌਜੂਦ ਯਾਤਰੀਆਂ, ਖਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਬੇਹੱਦ ਪਰੇਸ਼ਾਨ ਹਾਲਤ ਵਿੱਚ ਦੇਖਿਆ। ਲੋਕ ਬੇਵੱਸ ਹੋ ਕੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਸਨ, ਪਰ ਹੜਤਾਲ ਜਾਂ ਰੁਕਾਵਟ ਕਾਰਨ ਉਨ੍ਹਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਸੀ। ਇਸ ਦ੍ਰਿਸ਼ ਨੇ ਉਨ੍ਹਾਂ ਨੂੰ ਅੰਦਰ ਤੱਕ ਝੰਜੋੜ ਦਿੱਤਾ।

Media PBN Staff

Media PBN Staff