ਵੱਡੀ ਖ਼ਬਰ: ਅਦਾਲਤ ਨੇ ਮਜੀਠੀਆ ਜੇਲ੍ਹ ਭੇਜਿਆ, ਰਿਮਾਂਡ ਖ਼ਤਮ (ਵੇਖੋ ਵੀਡੀਓ)
Punjab News: ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ (ਨਾਭਾ ਜੇਲ੍ਹ) ਵਿੱਚ ਭੇਜ ਦਿੱਤਾ ਹੈ।
ਅੱਜ 11 ਦਿਨਾਂ ਦੇ ਰਿਮਾਂਡ ਮਗਰੋਂ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਜੀਠੀਆ ਉੱਤੇ ਕਈ ਰਾਜਾਂ ਵਿੱਚ ਸ਼ੱਕੀ ਜਾਇਦਾਦ ਅਤੇ 540 ਕਰੋੜ ਰੁਪਏ ਦੀ ਡਰੱਗ ਮਨੀ ਹੇਰਾਫੇਰੀ ਦੀ ਜਾਂਚ ਜਾਰੀ ਹੈ।
ਹੁਣ ਜਾਂਚ ਦੌਰਾਨ ਉਹ ਜੇਲ੍ਹ ਵਿੱਚ ਹੀ ਰਹਿਣਗੇ। ਹਾਈਕੋਰਟ ਨੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।