ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤ!
ਪੁਲਿਸ ਨੇ ਕਿਹਾ – ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੀਆਂ ਦੁਕਾਨਾਂ ਅਤੇ ਸਟ੍ਰੀਟ ਕੈਮਰਿਆਂ ਦੀ ਜਾਂਚ ਕਰ ਰਹੇ ਹਾਂ
World NEWS-
ਅਮਰੀਕਾ ਦੇ ਇੱਕ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅਮਰੀਕਾ ਦੇ ਮਿਸੀਸਿਪੀ ਦੇ ਇੱਕ ਸਕੂਲ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ, ਇਸ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਅਮਰੀਕੀ ਰਾਜ ਮਿਸੀਸਿਪੀ ਵਿੱਚ ਇੱਕ ਫੁੱਟਬਾਲ ਮੈਚ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਵਾਪਰੀ। ਇਸ ਘਟਨਾ ਵਿੱਚ 12 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਘਟਨਾ ਮਿਸੀਸਿਪੀ ਦੀ ਰਾਜਧਾਨੀ ਜੈਕਸਨ ਤੋਂ ਲਗਭਗ 120 ਮੀਲ (190 ਕਿਲੋਮੀਟਰ) ਉੱਤਰ-ਪੂਰਬ ਵਿੱਚ ਸਥਿਤ ਇੱਕ ਛੋਟੇ ਜਿਹੇ ਕਸਬੇ ਲੇਲੈਂਡ ਵਿੱਚ ਵਾਪਰੀ। ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਹੈ। ਸਥਾਨਕ ਮੇਅਰ ਜੌਨ ਲੀ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਜੋ ਲੋਕ ਸ਼ਾਮਲ ਹਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਨੇੜਲੇ ਹਸਪਤਾਲਾਂ ਦੇ ਡਾਕਟਰ ਰਾਤ ਭਰ ਕੰਮ ‘ਤੇ ਰਹੇ।
ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਤੋਂ ਕਈ ਕਾਰਤੂਸ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਅਧਿਕਾਰੀ ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੀਆਂ ਦੁਕਾਨਾਂ ਅਤੇ ਸਟ੍ਰੀਟ ਕੈਮਰਿਆਂ ਦੀ ਜਾਂਚ ਕਰ ਰਹੇ ਹਨ।

