Teacher News- ਮਾਸਟਰ ਮਹਿੰਦਰ ‘ਤੇ ਕਾਤਲਾਨਾ ਹਮਲਾ, ਭਰਾਤਰੀ ਜਥੇਬੰਦੀਆਂ ਨੇ ਇਨਸਾਫ਼ ਲਈ ਘੇਰਿਆ ਥਾਣਾ
Teacher News- ਅੱਜ ਜਲਾਲਾਬਾਦ ਵਿਖੇ ਮਾਸਟਰ ਮਹਿੰਦਰ ਸਿੰਘ ਦੀ ਕੁੱਟ ਮਾਰਨ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਸਿਟੀ ਥਾਣਾ ਜਲਾਲਾਬਾਦ ਦਾ ਘਿਰਾਓ ਗਿਆ।
ਇਸ ਧਰਨੇ ਉਪਰ ਵੱਖ ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਤਾਂ ਇਸ ਧਰਨੇ ਵਿੱਚੋਂ ਵੱਡੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਕਿ ਮਾਸਟਰ ਮਹਿੰਦਰ ਸਿੰਘ ਇੱਕ ਮਾਰਬਲ ਦੀ ਦੁਕਾਨ ਤੇ ਆਪਣਾ ਘਰ ਦਾ ਸਮਾਨ ਲੈਣ ਲਈ ਗਿਆ ਸੀ ਤਾਂ ਉਥੇ ਜਾ ਕੇ ਕੁਝ ਪੈਸੇ ਥੋੜੇ ਦਿਨਾਂ ਲਈ ਰੋਕਣ ਲਈ ਕਿਹਾ।
ਪਰ ਇਕ ਦੋ ਦਿਨਾਂ ਬਾਅਦ ਫਿਰ ਸਮਾਨ ਦੀ ਜਰੂਰਤ ਪੈ ਜਾਂਦੀ ਹੈ ਤਾਂ ਅਧਿਆਪਕ ਨਾਲ ਗਾਲੀ ਗਲੋਚ ਕੀਤਾ ਜਾਂਦਾ ਹੈ ਅਤੇ ਮਹਿੰਦਰ ਸਿੰਘ ਮਾਸਟਰ (Teacher) ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਕੁੱਟ ਮਾਰ ਕਰਕੇ ਉਹਨੂੰ ਹੋਸਪਿਟਲ ਜਦੋਂ ਦਾਖਲ ਲਈ ਲਿਜਾਇਆ ਜਾ ਰਿਹਾ ਸੀ ਤਾਂ ਉੱਥੇ ਜਾ ਕੇ ਫਿਰ ਦੁਬਾਰਾ ਕੁੱਟ ਮਾਰ ਕੀਤੀ ਜਾਂਦੀ ਹੈ ਅਤੇ ਕੁੱਟ ਮਾਰ ਕਰਕੇ ਉਲਟਾ ਪਰਚਾ ਮਾਸਟਰ ਸਿੰਘ ਤੇ ਹੀ ਪਾ ਦਿੱਤਾ ਜਾਂਦਾ ਹੈ।
ਜਦੋਂ ਇਸ ਦੀ ਗੱਲ ਹੈ ਬਾਹਰ ਚੱਲ ਕੇ ਆਉਂਦੀ ਹੈ ਤਾਂ ਭਰਾਤਰੀ ਜਥੇਬੰਦੀਆਂ ਅਤੇ ਸਰਪੰਚ ਯੂਨੀਅਨ ਨੂੰ ਪਤਾ ਚਲਦਾ ਇਸ ਦਾ ਵਿਰੋਧ ਕੀਤਾ ਜਾਂਦਾ ਹੈ। ਪਰ ਵਿਧਾਇਕ ਵੱਲੋਂ ਤਿੰਨ ਚਾਰ ਤਿੰਨ ਲਗਾਤਾਰ ਟਾਲਾ ਲਗਾਤਾਰ ਟਾਲਾ ਮਾਰਿਆ ਜਾ ਰਿਹਾ ਸੀ ਪਰ ਅਖੀਰ 40 ਸਰਪੰਚ ਨੇ ਫੈਸਲਾ ਕੀਤਾ ਕਿ ਸਿਟੀ ਥਾਣਾ ਜਲਾਲਾਬਾਦ ਦਾ ਘਿਰਾਓ ਕੀਤਾ ਜਾਵੇਗਾ।
ਪਰ ਅੱਜ ਉਸ ਪਰਚੇ ਦੀ ਚਰਚਾ ਪੰਜਾਬ ਅਤੇ ਹਿੰਦੁਸਤਾਨ ਵਿੱਚ ਦੱਬੇ ਕੁਚਲੇ ਲੋਕਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਇਸ ਦੇ ਸਬੰਧ ਵਿੱਚ ਅੱਜ ਪੂਰਾ ਪ੍ਰਸ਼ਾਸਨ ਐਸਪੀ ਫ਼ਾਜ਼ਿਲਕਾ ਅਤੇ ਡੀਐਸਪੀ ਜਲਾਲਾਬਾਦ ਮੌਕੇ ਤੇ ਜਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹਨਾਂ ਤੇ ਐਸਟੀ ਐਸਟੀ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਅੱਜ ਇਹ ਸਾਬਤ ਕਰ ਦਿੱਤਾ ਗਿਆ ਕਿ ਲੋਕ ਏਕਤਾ ਜਿੰਦਾਬਾਦ ਤਾਂ ਇਸ ਧਰਨੇ ਵਿੱਚ ਬੀ ਐਡ ਟੈਟ ਪਾਸ ਯੂਨੀਅਨ (Teacher) ਦੇ ਸੂਬਾ ਪ੍ਰਧਾਨ ਜਸਵੰਤ ਘੁਬਾਇਆ ਵੱਲੋਂ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਹ ਕਿਹਾ ਗਿਆ ਕਿਸੇ ਵੀ ਗਰੀਬ ਸੈਕਸ਼ਨ ਤਬਕੇ ਨਾਲ ਧੱਕਾ ਹੁੰਦਾ ਤਾਂ ਅਸੀਂ ਹਰ ਸਾਥੀ ਉਹਦੇ ਨਾਲ ਡੱਟ ਕੇ ਖੜਾਂਗੇ।

