All Latest NewsNationalNews Flash

ਮਹਿਲਾ ਪ੍ਰੋਫੈਸਰ ਨੇ ਕਲਾਸ ਵਿੱਚ ਹੀ ਵਿਦਿਆਰਥੀ ਨਾਲ ਕੀਤਾ ਵਿਆਹ, ਵੇਖੋ ਵੀਡੀਓ

 

ਵੀਡੀਓ ਵਾਇਰਲ ਹੋਣ ਤੋਂ ਬਾਅਦ, ਪ੍ਰੋਫੈਸਰ ਨੂੰ ਕਾਫ਼ੀ ਆਲੋਚਨਾ ਦਾ ਕਰਨਾ ਪੈ ਰਿਹਾ ਸਾਹਮਣਾ

ਏਜੰਸੀ ਦੇ ਹਵਾਲੇ ਨਾਲ ਰਿਪੋਰਟ-

ਹਾਲ ਹੀ ਵਿੱਚ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਮਹਿਲਾ ਪ੍ਰੋਫੈਸਰ ਕਲਾਸਰੂਮ ਵਿੱਚ ਇੱਕ ਵਿਦਿਆਰਥੀ ਨਾਲ ਵਿਆਹ ਕਰਵਾਉਂਦੀ ਹੋਈ ਵਿਖਾਈ ਦੇ ਰਹੀ ਹੈ। ਇਹ ਵੀਡੀਓ ਪੱਛਮੀ ਬੰਗਾਲ ਦੇ ਇੱਕ ਕਾਲਜ ਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਪ੍ਰੋਫੈਸਰ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰੋਫੈਸਰ ਦੀ ਪਛਾਣ ਪਾਇਲ ਬੈਨਰਜੀ ਵਜੋਂ ਹੋਈ ਹੈ। ਉਹ ਕਈ ਸਾਲਾਂ ਤੋਂ ਮਨੋਵਿਗਿਆਨ ਪੜ੍ਹਾ ਰਹੀ ਹੈ। ਪਾਇਲ ਨੇ ਆਪਣਾ ਪੱਖ ਪੇਸ਼ ਕੀਤਾ ਅਤੇ ਕਿਹਾ ਕਿ ਇਹ ਇੱਕ ਨਕਲੀ ਵਿਆਹ ਸੀ। ਉਸ ਵਿਰੁੱਧ ਸਾਜ਼ਿਸ਼ ਰਚੀ ਗਈ ਹੈ। ਇਹ ਵੀਡੀਓ ਇੱਕ ‘ਸਾਈਕੋ-ਡਰਾਮਾ’ ਦਾ ਹਿੱਸਾ ਸੀ। ਜਿਸਦੀ ਵਰਤੋਂ ਕਲਾਸ ਵਿੱਚ ਸੰਕਲਪਾਂ ਨੂੰ ਸਮਝਾਉਣ ਲਈ ਕੀਤੀ ਗਈ ਸੀ।

ਵਿਆਹ ਦੇ ਵੀਡੀਓ ਕਾਰਨ, ਸੰਸਥਾ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਤਿੰਨ ਮੈਂਬਰੀ ਪੈਨਲ ਦੁਆਰਾ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਥਿਤ ਘਟਨਾ ਨਾਦੀਆ ਜ਼ਿਲ੍ਹੇ ਦੇ ਹਰਿੰਗਹਾਟਾ ਕਾਲਜ ਆਫ਼ ਟੈਕਨਾਲੋਜੀ ਦੇ ਮਨੋਵਿਗਿਆਨ ਵਿਭਾਗ ਦੀ ਹੈ। ਇਹ ਕਾਲਜ ਮੌਲਾਨਾ ਅਬੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੇ ਅਧੀਨ ਕੰਮ ਕਰਦਾ ਹੈ।

ਪਾਇਲ ਬੈਨਰਜੀ ਨੂੰ ਜਾਂਚ ਪੂਰੀ ਹੋਣ ਤੱਕ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਂਚ ਲਈ ਤਿੰਨ ਮੈਂਬਰੀ ਪੈਨਲ ਬਣਾਇਆ ਹੈ। ਅਧਿਕਾਰੀ ਨੇ ਕਿਹਾ ਕਿ ਸਹੀ ਜਾਂਚ ਤੋਂ ਬਿਨਾਂ ਅਸੀਂ ਕੋਈ ਸਖ਼ਤ ਕਾਰਵਾਈ ਨਹੀਂ ਕਰ ਸਕਦੇ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਵਿੱਚ, ਵਿਦਿਆਰਥੀ ਪਾਇਲ ਨੂੰ ਗੁਲਾਬ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਜਦੋਂ ਕਿ ਪਾਇਲ ਪੂਰੀ ਤਰ੍ਹਾਂ ਦੁਲਹਨ ਵਾਂਗ ਸਜੀ ਹੋਈ ਹੈ।

ਇਸ ਮਾਮਲੇ ‘ਤੇ ਪਾਇਲ ਬੈਨਰਜੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਮੈਨੂੰ ਮੁੱਖ ਭੂਮਿਕਾ ਨਿਭਾਉਣ ਲਈ ਬੇਨਤੀ ਕੀਤੀ ਅਤੇ ਮੈਂ ਸਹਿਮਤ ਹੋ ਗਈ। ਕਾਲਜ ਦੇ ਦੂਜੇ ਮੈਂਬਰ ਇਸ ਤੋਂ ਜਾਣੂ ਸਨ ਅਤੇ ਪ੍ਰੋਗਰਾਮ ਲਈ ਸਹਿਮਤ ਹੋਏ; ਉਦੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਮੈਂ ਅਤੇ ਮੇਰੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਸਕ੍ਰਿਪਟ ਦੇ ਅਨੁਸਾਰ ਕੰਮ ਕੀਤਾ। ਇਸ ਵਿੱਚ ਕੁਝ ਵੀ ਗਲ਼ਤ ਨਹੀਂ ਸੀ, ਕਿਉਂਕਿ ਇਹ ਅਸਲੀ ਵਿਆਹ ਨਹੀਂ ਸੀ, ਬਲਕਿ ਇੱਕ ਸਾਈਕੋ ਡਰਾਮੇ ਦਾ ਹਿੱਸਾ ਸੀ।

 

Leave a Reply

Your email address will not be published. Required fields are marked *