All Latest NewsNews FlashPunjab News

Punjab News: ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਨੇ ਸਾੜੇ ਕੈਬਨਿਟ ਮੰਤਰੀਆਂ ਦੇ ਪੁਤਲੇ

 

Punjab News: ਪਾਵਰ ਕਾਮ ਠੇਕਾ ਕਾਮਿਆ ਨੇ ਪੰਜਾਬ ਦੇ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਅਤੇ ਕਿਰਤ ਮੰਤਰੀ ਦੇ ਸਾੜੇ ਪੁਤਲੇ’ ਮੀਟਿੰਗ ਦਾ ਲਿਖਤੀ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਭਗੋੜੇ ਹੋਏ ਤਿੰਨੋ ਮੰਤਰੀ

ਪੰਜਾਬ ਨੈੱਟਵਰਕ, ਸ੍ਰੀ ਚਮਕੌਰ ਸਾਹਿਬ

ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਕੌਮ ਦੀ ਮੈਨੇਜਮੈਂਟ ਵਿਰੁੱਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਇੰਦਰਪਾਲ ਸਿੰਘ ਸਰਕਲ ਸਹਾਇਕ ਸਕੱਤਰ, ਮਨਜਿੰਦਰ ਸਿੰਘ ਡਿਵੀਜ਼ਨ ਪ੍ਰਧਾਨ, ਸੁਖਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਮਿਤੀ 16 ਅਗਸਤ 2024 ਨੂੰ ਪਰਿਵਾਰਾਂ ਸਮੇਤ ਖਰੜ ਵਿਖੇ ਲਗਾਤਾਰ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

ਧਰਨੇ ਪ੍ਰਦਰਸ਼ਨ ਦੇ ਦਵਾਬ ਹੇਠ ਆਊਟ-ਸੋਰਸਿੰਗ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਕਾਮਿਆਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਰਾਸ਼ੀ ਜਾਰੀ ਕਰਨ ਅਤੇ ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਸਮੇਤ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਲਿਖਤੀ ਮੀਟਿੰਗ ਦਾ ਸਮਾਂ 28 ਅਗਸਤ ਦਾ ਦਿੱਤਾ ਗਿਆ ਸੀ ਪਰ ਉਸ ਮੀਟਿੰਗ ਵਿੱਚ ਬਿਜਲੀ ਮੰਤਰੀ ਗੈਰ ਹਾਜ਼ਰ ਹੋਣ ਕਾਰਨ ਕੋਈ ਵੀ ਮੰਗ ਉੱਤੇ ਠੋਸ ਗੱਲਬਾਤ ਨਾ ਹੋ ਸਕੀ।

ਜਿਸ ਦੇ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਤੀ 6 ਸਤੰਬਰ 2024 ਦਾ ਲਿਖਤੀ ਸਮਾਂ ਤੈਅ ਕੀਤਾ ਪਰ ਮਿਤੀ 6 ਸਤੰਬਰ 2024 ਨੂੰ ਹੋਣ ਵਾਲੀ ਮੀਟਿੰਗ ਵੀ ਮਿਤੀ 16 ਸਤੰਬਰ 2024 ਨੂੰ ਦੁਪਹਿਰ 2 ਵਜੇ ਨਿਸ਼ਚਿਤ ਕਰ ਦਿੱਤੀ ਗਈ ਪਰ ਫਿਰ ਟਾਲ ਮਟੋਲ ਦੀ ਨੀਤੀ ਚਲਦਿਆ ਮਿਤੀ 15 ਸਤੰਬਰ ਨੂੰ ਮੀਟਿੰਗ ਮੁਲਤਵੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ।

ਜਿਸ ਕਾਰਨ ਠੇਕਾ ਕਾਮਿਆਂ ‘ਚ ਭਾਰੀ ਰੋਸ਼ ਪਾਇਆ ਗਿਆ ਅਤੇ ਮਿਤੀ 16 ਸਤੰਬਰ 2024 ਤੋਂ ਮੁਕੰਮਲ ਕੰਮ ਜਾਮ ਕਰਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਪੁਤਲੇ ਸਾੜੇ ਗਏ ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ‘ਚ ਮਿਤੀ 17 ਸਤੰਬਰ 2024 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਖਰੜ ਵਿਖੇ ਲਗਾਤਾਰ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ।

 

Leave a Reply

Your email address will not be published. Required fields are marked *