ਵੱਡੀ ਖ਼ਬਰ: ਰਾਮ ਰਹੀਮ ਨੂੰ ਫੇਰ ਮਿਲੀ ਪੈਰੋਲ, ਆਇਆ ਜੇਲ੍ਹ ਤੋਂ ਬਾਹਰ
ਰੋਹਤਕ:
ਹਰਿਆਣਾ ਸਰਕਾਰ ਇੱਕ ਵਾਰ ਫਿਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਮਿਹਰਬਾਨ ਹੋ ਗਈ ਹੈ। ਰਾਮ ਰਹੀਮ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।
ਇਸ ਵਾਰ ਰਾਮ ਰਹੀਮ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆਇਆ ਹੈ। ਬੁੱਧਵਾਰ ਸਵੇਰੇ, ਬਾਬਾ ਨੂੰ ਪੁਲਿਸ ਸੁਰੱਖਿਆ ਹੇਠ ਸਿਰਸਾ ਡੇਰੇ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ ਇਸ ਵਾਰ ਰਾਮ ਰਹੀਮ ਸਿਰਸਾ ਸਥਿਤ ਡੇਰੇ ਵਿੱਚ ਹੀ ਠਹਿਰੇਗਾ। ਦਿੱਲੀ ਚੋਣਾਂ ਤੋਂ ਪਹਿਲਾਂ ਹੀ ਉਹ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਫਿਰ ਉਸਨੂੰ 30 ਦਿਨਾਂ ਲਈ ਪੈਰੋਲ ਦਿੱਤੀ ਗਈ। ਹੁਣ ਉਹ 21 ਦਿਨਾਂ ਦੀ ਛੁੱਟੀ ‘ਤੇ ਬਾਹਰ ਆਇਆ ਹੈ। ਉਸਦੀ ਗੋਦ ਲਈ ਗਈ ਧੀ ਹਨੀਪ੍ਰੀਤ ਇੰਸਾ ਉਸਨੂੰ ਲੈਣ ਲਈ ਰੋਹਤਕ ਜੇਲ੍ਹ ਪਹੁੰਚੀ ਸੀ।
ਤੁਹਾਨੂੰ ਦੱਸ ਦੇਈਏ ਕਿ ਜਨਵਰੀ-2025 ਵਿੱਚ ਬਾਬਾ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਰਾਮ ਰਹੀਮ ਇਸ ਵਾਰ ਸਿਰਸਾ ਡੇਰੇ ਵਿੱਚ ਹੀ ਰਹੇਗਾ।
ਦੱਸਿਆ ਜਾ ਰਿਹਾ ਹੈ ਕਿ ਸਿਰਸਾ ਪਹੁੰਚਣ ‘ਤੇ ਰਾਮ ਰਹੀਮ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਠਹਿਰਨ ਦੌਰਾਨ ਡੇਰੇ ਨਾ ਜਾਣ।
ਦੱਸ ਦਈਏ ਕਿ 21 ਦਿਨਾਂ ਦੀ ਫਰਲੋ ਦੀ ਪ੍ਰਵਾਨਗੀ ਤੋਂ ਬਾਅਦ, ਰਾਮ ਰਹੀਮ ਅੱਜ ਸਵੇਰੇ 6:40 ਵਜੇ ਪੁਲਿਸ ਸੁਰੱਖਿਆ ਹੇਠ ਆਪਣੇ ਸਿਰਸਾ ਕੈਂਪ ਲਈ ਰਵਾਨਾ ਹੋ ਗਿਆ।
ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ, ਦੋ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।