All Latest NewsGeneralNews Flash

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਲਾਕਾ ਜੈਤੋ ਦੀ ਮੀਟਿੰਗ ਕਰਕੇ ਪਰਮਜੀਤ ਸਿੰਘ ਚੈਨਾ ਨੂੰ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਲਾਕਾ ਜੈਤੋ ਦੀ ਮੀਟਿੰਗ ਕਰਕੇ ਪਰਮਜੀਤ ਸਿੰਘ ਚੈਨਾ ਨੂੰ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ

ਅਗਲੇ ਦਿਨਾਂ ਵਿੱਚ ਜੈਤੋ ਬਲਾਕ ਦੀ ਵੱਡੀ ਮੀਟਿੰਗ ਕਰਕੇ ਬਲਾਕ ਦੀ ਕੀਤੀ ਜਾਵੇਗੀ ਚੋਣ – ਅਵਤਾਰ ਮਹਿਮਾਂ

ਪੰਜਾਬ ਨੈੱਟਵਰਕ, ਜੈਤੋ/ਫਰੀਦਕੋਟ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਇਲਾਕਾ ਜੈਤੋ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬੱਬੀ ਬਰਾੜ, ਜੁਆਇੰਟ ਸਕੱਤਰ ਅਮਨਦੀਪ ਫਰੀਦਕੋਟ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ ਅਤੇ ਜਿਲ੍ਹਾ ਪ੍ਰੈਸ ਸਕੱਤਰ ਯਾਦਵਿੰਦਰ ਸਿੰਘ ਸਿਵੀਆਂ ਵੀ ਸ਼ਾਮਿਲ ਹੋਏ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਪਰਮਜੀਤ ਸਿੰਘ ਚੈਨਾ ਨੂੰ ਜਿਲੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾਈ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਪ੍ਰਬੰਧ ਤੁਰੰਤ ਮੁਕੰਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਮੰਡੀਆਂ ਦੇ ਬਾਹਰ ਕਿਸਾਨਾਂ ਦੀ ਜਾਣਕਾਰੀ ਲਈ ਵੱਖ-ਵੱਖ ਖਰਚਿਆਂ ਅਤੇ ਹਦਾਇਤਾਂ ਦੇ ਬੋਰਡ ਲਗਾਏ ਜਾਣ ਅਤੇ ਸਾਰੀਆਂ ਮੰਡੀਆਂ ਵਿੱਚ ਕੰਪਿਊਟਰ ਕੰਡੇ ਨਾਲ ਕਣਕ ਦੀ ਤੁਲਾਈ ਕੀਤੀ ਜਾਵੇ।ਇਸ ਦੇ ਨਾਲ ਉਹਨਾਂ ਮੰਗ ਕੀਤੀ ਕਿ ਸੇਮ ਵਾਲੀਆਂ ਜਮੀਨਾਂ ਤੇ ਖਾਰੇ ਪਾਣੀ ਵਿੱਚ ਹਾਈਬਰਿਡ ਝੋਨਾ ਲਗਾਉਣ ਦੀ ਕਿਸਾਨਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ ਅਤੇ ਸਰਕਾਰ ਐਮਐਸਪੀ ਉੱਪਰ ਕਿਸਾਨਾਂ ਦਾ ਇਹ ਝੋਨਾ ਖਰੀਦੇ। ਇਸ ਮੌਕੇ ਜਿਲ੍ਹਾ ਅਤੇ ਬਲਾਕ ਆਗੂਆਂ ਨੂੰ ਸੂਬਾ ਕਮੇਟੀ ਵੱਲੋਂ ਹਦਾਇਤ ਕੀਤੀ ਗਈ ਕਿ ਅਗਲੇ ਦਿਨਾਂ ਵਿੱਚ ਮੰਡੀਆਂ ਦੇ ਦੌਰੇ ਕੀਤੇ ਜਾਣ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਿ ਹਾੜੀ ਸੀਜਨ ਤੋਂ ਬਾਅਦ ਇਲਾਕੇ ਦੀ ਵੱਡੀ ਮੀਟਿੰਗ ਕਰਕੇ ਬਲਾਕ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਬਲਾਕ ਫਰੀਦਕੋਟ ਦੇ ਪ੍ਰਧਾਨ ਜਗਦੀਸ਼ ਸਿੰਘ ਚਹਿਲ ਅਤੇ ਬਲਾਕ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਬਿਸ਼ਨੰਦੀ ਤੋਂ ਇਲਾਵਾ ਸੁਖਵਿੰਦਰ ਸਿੰਘ ਚੈਨਾ ਕੁਲਦੀਪ ਸਿੰਘ ਚਮਕੌਰ ਸਿੰਘ ਭੁੱਲਰ ਸੁਖਮੰਦਰ ਸਿੰਘ ਬੇਅੰਤ ਸਿੰਘ ਹਰਮੀਤ ਸਿੰਘ ਚੈਨਾ ਚਮਕੌਰ ਸਿੰਘ ਬਿਸ਼ਨੰਦੀ ਮੈਂਬਰ,ਪਾਲ ਸਿੰਘ ਸਾਬਕਾ ਸਰਪੰਚ ਬੂਟਾ ਸਿੰਘ ਸਾਬਕਾ ਸਰਪੰਚ ਕਾਲਾ ਸਿੰਘ ਸਰਪੰਚ ਬਲਵਿੰਦਰ ਸਿੰਘ ਨੰਬਰਦਾਰ ਗੇਲ ਸਿੰਘ ਜਲੋਰ ਸਿੰਘ ਡਾਕਟਰ ਪੰਮੀ ਜੈਤੋ ਦਰਸ਼ਨ ਸਿੰਘ ਸੁਰਜੀਤ ਸਿੰਘ ਘੋਲਾ ਸਿੰਘ ਬਲਵੀਰ ਸਿੰਘ ਭੋਲਾ ਸਿੰਘ ਜਸਵੰਤ ਸਿੰਘ ਮਿਸਤਰੀ ਰਾਮ ਕ੍ਰਿਸ਼ਨ ਸਿੰਘ ਸਰਪੰਚ ਵੀਰੂ ਸਿੰਘ ਗੁਰਤੇਜ ਸਿੰਘ ਅਮਰੀਕ ਸਿੰਘ ਅਵਤਾਰ ਸਿੰਘ ਜਨਰਲ ਸਕੱਤਰ ਮਨਦੀਪ ਸਿੰਘ ਜਗਮੀਤ ਸਿੰਘ ਮਨਪ੍ਰੀਤ ਸਿੰਘ ਹਰਜਿੰਦਰ ਸਿੰਘ ਗੁਰਸੇਵਕ ਸਿੰਘ ਮੰਦਰ ਸਿੰਘ ਅਮਨਾ ਸਿੰਘ ਦੀ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *